ਪਿੰਡ ਮਾਧੋਪੁਰ ‘ਚ ਲੱਗਾ ਨਸ਼ਾ ਵਿਰੋਧੀ ਸੈਮੀਨਾਰ ਤੇ ਮੈਡੀਕਲ ਕੈਂਪ
ਕਪੂਰਥਲਾ, ਕਾਲਾ ਸੰਘਿਆਂ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨਸ਼ਾ ਵਿਰੋਧੀ ਪ੍ਰੋੋਗਰਾਮ ‘ਡੈਪੋ’ ਤਹਿਤ ਨਸ਼ਿਆਂ ਦੇੇ ਮਾੜੇ ਪ੍ਰਭਾਵਾਂ ਬਾਰੇ
ਜਾਗਰੂਕ ਕਰਨ ਅਤੇ ਲੋਕਾਂ ਦੀ ਸ਼ਮੂਲ਼ੀਅਤ ਵਧਾਉਣ ਦੇ ਮਕਸਦ ਨਾਲ ਪਿੰਡ ਮਾਧੋਪੁਰ ਵਿਖੇ ਕੈਂਪ ਲਾਇਆ ਗਿਆ।
ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ, ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਨਸ਼ਿਆਂ ਦੀ ਰੋਕਥਾਮ ਲਈ ਯਤਨ ਕੀਤੇ ਜਾ ਰਹੇ ਹਨ।ਪਰ ਇਹ ਯਤਨ ਹੋਰ ਸਾਰਥਿਕ ਨਤੀਜੇ ਸਾਹਮਣੇ ਲਿਆ ਸਕਦੇ ਹਨ ਜੇਕਰ ਮਾਪੇ ਨਸ਼ਾ ਵਿਰੋਧੀ ਮੁਹਿੰਮ ਵਿਚ ਵੱਧ ਚੜ੍ਹਕੇ ਹਿੱਸਾ ਲੈਣ।ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੇ ਜਵਾਨ ਹੋਣ ਵੇਲੇ ਉਨ੍ਹਾਂ ਦੀਆਂ ਗਤੀਵਿਧੀਆਂ ਵੱਲ ਵਿਸ਼ੇਸ਼ ਤਵੱਜ਼ੋ ਦੇਣ ਤਾਂ ਜੋ ਉਨ੍ਹਾਂ ਨੂੰ ਮਾੜੀ ਸੰਗਤ ਵਿਚ ਪੈਣ ਤੋਂ ਰੋਕਿਆ ਜਾ ਸਕੇ।
ਕਾਲਾਸੰਘਿਆਂ ਦੀ ਐਸ.ਐਮ.ਓ ਡਾ. ਰੀਟਾ ਦੀ ਅਗਵਾਈ ਹੇਠ ਇਕ ਮੈਡੀਕਲ ਕੈਂਪ ਵੀ ਲਾਇਆ ਗਿਆ ਜਿਥੇ ਲੋਕਾਂ ਦੀ ਸਿਹਤ ਜਾਂਚ ਪਿਛੋਂ ਲੋੜ ਅਨੁਸਾਰ ਦਵਾਈ ਦਿੱਤੀ ਗਈ।ਕੈਂਪ ਦੌਰਾਨ ਨਸ਼ਿਆਂ ਬਾਰੇ ਜਾਗਰੂਕਤਾ ਲਈ ਪੇਂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ।ਜਿਸ ਦੇ ਜੇਤੂਆਂ ਨੂੰ ਐਸ.ਡੀ.ਐਮ ਨੇ ਸਨਮਾਨਿਤ ਕੀਤਾ। ਪੋਸ਼ਣ ਅਭਿਆਨ ਤਹਿਤ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਵੀ ਕੈਂਪ ਲਾਇਆ ਗਿਆ।ਜਿਸ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਸਨੇਹ ਲਤਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਨੇੜਲੇ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।
Punjab Post Daily Online Newspaper & Print Media