ਕਪੂਰਥਲਾ, ਕਾਲਾ ਸੰਘਿਆਂ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸਰ-ਕਮ-ਪੋ੍ਰਜੈਕਟ ਡਾਇਰੈਕਟਰ ਆਤਮਾ ਕਪੂਰਥਲਾ ਡਾ. ਸ਼ੁਸ਼ੀਲ
ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਹਰਕਮਲ ਪ੍ਰਿਤਪਾਲ ਸਿੰਘ ਭਰੋਤ ਬਲਾਕ ਖੇਤੀਬਾੜੀ ਅਫਸਰ ਕਪੂਰਥਲਾ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਪਿੰਡ ਖਾਨੋਵਾਲ ਵਿੱਚ ਕਿਸਾਨ ਮਹਿੰਦਰ ਸਿੰਘ ਦੇ ਕੁਦਰਤੀ ਖੇਤੀ ਫਾਰਮ ਵਿਖੇ ਫਾਰਮ ਸਕੂਲ ਲਗਾਇਆ ਗਿਆ।ਪਿੰਡ ਖਾਨੋਵਾਲ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਕਪੂਰਥਲਾ ਵਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਸਮੇਂ-ਸਮੇਂ ਜਾਣਕਾਰੀ ਦਿੱਤੀ ਜਾ ਰਹੀ ਹੈ।
ਡਾ. ਹਰਕਮਲ ਪ੍ਰਿਤਪਾਲ ਸਿੰਘ ਭਰੋਤ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਤੀ ਵਿੱਚ ਜ਼ਹਿਰਾਂ ਦੀ ਲ਼ੋੜ ਤੋਂ ਵੱਧ ਵਰਤੋਂ ਨਾਲ ਜਿਥੇ ਮਿੱਟੀ, ਪਾਣੀ ਤੇ ਵਾਤਾਵਰਨ ਪਲੀਤ ਹੋ ਰਿਹਾ ਹੈ ਉਸ ਦੇ ਨਾਲ-ਨਾਲ ਮਨੁੱਖੀ ਸਿਹਤ ਦਾ ਵੀ ਨੁਕਸਾਨ ਹੋ ਰਿਹਾ ਹੈ।ਇਸ ਲਈ ਜੈਵਿਕ / ਕੁਦਰਤੀ ਖੇਤੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ।ਡਾ. ਬਲਰਾਜ ਸਿੰਘ ਅਤੇ ਡਾ. ਯਾਦਵਿੰਦਰ ਸਿੰਘ, ਡਿਪਟੀ ਪੀ.ਡੀ ਆਤਮਾ ਵੱਲੋਂ ਆਤਮਾ ਸਕੀਮ ਅਧੀਨ ਫਾਰਮ ਸਕੂਲ ਸਥਾਪਤ ਕਰਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ।
ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਵੱਲੋਂ ਕੁਦਰਤੀ ਖੇਤੀ/ ਜੈਵਿਕ ਖੇਤੀ ਸਬੰਧੀ ਤਜ਼ੱਰਬਾ ਸਾਝਾਂ ਕਰਦੇ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਮੁੱਢਲੇ ਸਿਧਾਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਅਜੈਬ ਸਿੰਘ ਅਗਾਂਹਵਧੂ ਕਿਸਾਨ ਬਰਿੰਦਪੁਰ ਵਲੋਂ ਕੁਦਰਤੀ ਤਰੀਕੇ ਨਾਲ ਉਗਾਈਆਂ ਜਾ ਰਹੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਵੀ ਜਾਣਕਾਰੀ ਦਿੱਤੀ ਗਈ।ਹਾਜ਼ਰ ਕਿਸਾਨਾਂ ਵਲੋਂ ਕੁਦਰਤੀ ਖੇਤੀ ਫਾਰਮ ਦਾ ਦੌਰਾ ਵੀ ਕੀਤਾ ਗਿਆ।
ਸਿਮਰਜੀਤ ਸਿੰਘ, ਬੀ.ਟੀ.ਐਮ ਕਪੂਰਥਲਾ ਵਲੋਂ ਸਟੇਜ ਸੰਭਾਲੀ ਗਈ ਅਤੇ ਪਵਨਦੀਪ ਸਿੰਘ ਏ.ਟੀ.ਐਮ ਕਪੂਰਥਲਾ ਨੇ ਕਿਸਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਵੱਡੀ ਗਿਣਤੀ ‘ਚ ਕਿਸਾਨ ਅਤੇ ਜਗਜੀਤ ਸਿੰਘ, ਪ੍ਰਭਦੀਪ ਸਿੰਘ ਏ.ਟੀ.ਐਮ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media