Wednesday, April 22, 2026

ਖ਼ਾਲਸਾ ਕਾਲਜ ਇੰਜੀਨੀਅਰਿੰਗ ਟੈਕਨਾਲੋਜੀ ਵਿਖੇ ਵਰਚੁਅਲ ਅਲੂਮਨੀ ਮੀਟ ਦਾ ਆਯੋਜਨ ਕਵਲਪ੍ਰੀਤ ਸਿੰਘ ਜੱਜ ਨੂੰ ਅਲੂਮਨੀ ਪ੍ਰਧਾਨ ਅਤੇ ਰੁਪਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ

ਅੰਮ੍ਰਿਤਸਰ, 27 ਫਰਵਰੀ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲਜੀ ਰਣਜੀਤ ਐਵੀਨਿਊ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ’ਚ ਵੱਸਦੇ ਕਾਲਜ ਦੇ ਪਹਿਲੇ ਵਿਦਿਆਰਥੀਆਂ ਨਾਲ ਸੰਪਰਕ ਕਰਨ ਲਈ ਇਕ ਵਰਚੁਅਲ ਐਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।ਜਿਸ ਵਿਚ 500 ਤੋਂ ਵਧੇਰੇ ਵਿਦਿਆਰਥੀ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਚੱਲ ਰਹੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਪਿਛਲੇ ਤਜ਼ਰਬੇ ਅਤੇ ਚੁਣੌਤੀਆਂ ਨੂੰ ਸਾਂਝਾ ਕੀਤਾ।ਜਰਮਨੀ, ਆਸਟਰੇਲੀਆ ਅਤੇ ਕੈਨੇਡਾ ਤੋਂ ਵੀ ਕੁੱਝ ਸਾਬਕਾ ਵਿਦਿਆਰਥੀ ਸ਼ਾਮਿਲ ਹੋਏ ਅਤੇ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਸਾਬਕਾ ਵਿਦਿਆਰਥੀਆਂ ਨੇ ਆਪਣੇ ਅਲਮਾ ਮੈਂਟਰ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।ਉਨ੍ਹਾਂ ਨੇ ਇਸ ਤਰ੍ਹਾਂ ਦੀ ਅਲੂਮਨੀ ਮੀਟਿੰਗ ਸ਼ੁਰੂ ਕਰਨ ਦੀ ਪਹਿਲਕਦਮੀ ਲਈ ਖਾਲਸਾ ਕਾਲਜ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ।ਕਾਲਜ ਦੇ ਡਾਇਰੈਕਟਰ ਡਾ: ਮੰਜੂ ਬਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਵਿਦਿਆਰਥੀਆਂ ਪ੍ਰਤੀ ਸੰਸਥਾਵਾਂ ਦੀ ਚਿੰਤਾ ਦਰਸਾਉਂਦੀਆਂ ਹਨ ਅਤੇ ਸਾਬਕਾ ਵਿਦਿਆਰਥੀਆ ’ਚ ਆਪਸ ’ਚ ਮਿਲਵਰਤਣ ਭਾਵਨਾ ਦੀ ਗੂੜ੍ਹੀ ਸਾਂਝ ਪੈਦਾ ਕਰਦੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਸਮੂਹ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਪੂਰੀ ਦੁਨੀਆ ਦੇ ਸਾਬਕਾ ਵਿਦਿਆਰਥੀਆਂ ਦੇ ਭਰਪੂਰ ਹੁੰਗਾਰੇ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।ਉਨ੍ਹਾਂ ਨੇ ਉਸ ਵੇਲੇ ਅਤੇ ਹੁਣ ਕਾਲਜ ਕੈਂਪਸ ’ਚ ਹੋ ਰਹੀਆਂ ਤਬਦੀਲੀਆਂ ਅਤੇ ਵਿਕਾਸ ਬਾਰੇ ਦੱਸਿਆ।
                      ਉਨ੍ਹਾਂ ਨੇ ਗੂਗਲ, ਓਰੇਕਲ, ਐਮਾਜ਼ਾਨ, ਟੀ.ਸੀ.ਐਸ, ਇਨਫੋਸਿਸ, ਐਲ ਐਂਡ ਟੀ ਅਤੇ ਹੋਰ ਬਹੁਤ ਸਾਰੇ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ’ਚ ਪ੍ਰਮੁੱਖ ਅਹੁੱਦਿਆਂ ’ਤੇ ਬਿਰਾਜਮਾਨ ਅਲੂਮਨੀ ਦੀ ਸ਼ਲਾਘਾ ਕਰਦਿਆਂ ਉਨਾ ਨੂੰ ਅਪੀਲ ਕੀਤੀ ਕਿ ਉਹ ਗੈਸਟ ਲੈਕਚਰ, ਵੈਬੀਨਾਰ ਲਗਾ ਕੇ ਉਚਿੱਤ ਵਿਦਿਆਰਥੀਆਂ ਦੇ ਗਿਆਨ ਅਤੇ ਹੁਨਰ ਡੋਮੇਨ ਵਧਾਉਣ ’ਚ ਯੋਗਦਾਨ ਪਾੳਣ।
                  ਇਸ ਦੌਰਾਨ ਅਲੂਮਨੀ ਵੱਲੋਂ ਖ਼ੁਦ ਨੱਚਣ ਅਤੇ ਗਾਉਣ ਸਮੇਤ ਵੱਖ-ਵੱਖ ਪੇਸ਼ਕਾਰੀਆਂ ਵੀ ਪੇਸ਼ ਦਿੱਤੀਆਂ ਗਈਆਂ।ਜਿਨ੍ਹਾਂ ਨੇ ਪ੍ਰੋਗਰਾਮ ਨੂੰ ਹੋਰ ਰੰਗੀਨ ਬਣਾਇਆ।ਕਾਲਜ ਦੀਆਂ ਮਹੱਤਵਪੂਰਨ ਗੱਲਾਂ ਅਤੇ ਗਤੀਵਿਧੀਆਂ ਸਾਬਕਾ ਵਿਦਿਆਰਥੀਆਂ ’ਚ ਸਾਂਝੀਆਂ ਕੀਤੀਆਂ ਗਈਆਂ।
                  ਐਲੂਮਨੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਜਿਸ ’ਚ ਕਵਲਪ੍ਰੀਤ ਸਿੰਘ ਜੱਜ ਨੂੰ ਪ੍ਰਧਾਨ ਅਤੇ ਰੁਪਿੰਦਰ ਸਿੰਘ ਨੂੰ ਐਸੋਸੀਏਸ਼ਨ ਦਾ ਮੀਤ ਪ੍ਰਧਾਨ, ਭੁਪਿੰਦਰ ਸਿੰਘ ਨੂੰ ਜਨਰਲ ਸਕੱਤਰ ਤੇ ਰੁਪਿੰਦਰ ਕੌਰ ਨੂੰ ਵਿੱਤ ਸਕੱਤਰ ਚੁਣਿਆ ਗਿਆ। ਸਮਾਗਮ ਦੀ ਸਮਾਪਤੀ ਡੀਨ ਅਕਾਦਮਿਕ ਡਾ. ਮਹਿੰਦਰ ਸੰਗੀਤਾ ਨੇ ਧੰਨਵਾਦ ਨਾਲ ਕੀਤੀ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …