ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਹਲਕਾ ਉਤਰੀ ਵਾਸੀਆ ਦੀ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਮੇਅਰ ਕਰਮਜੀਤ ਸਿੰਘ ਰਿੰਟੁ
ਨਾਲ ਮੇਅਰ ਦਫਤਰ ਵਿੱਚ ਹੋਈ।ਜਿਸ ਦੌਰਾਨ ਐਸੋਸੀਏਸ਼ਨ ਵਲੋਂ ਮੇਅਰ ਰਿੰਟੂ ਨੂੰ ਹਲਕਾ ਉਤਰੀ ਵਿਖੇ ਰਿਹਾਇਸ਼ੀ ਘਰਾਂ ਉਪਰੋਂ ਗੁਜ਼ਰਦੀਆਂ 132 ਕਿਲੋਵੋਲਟ ਹਾਈ ਵੋਲਟੇਜ਼ ਤਾਰਾਂ ਨੂੰ ਚੁਕਾਉਣ ਦਾ ਮੰਗ ਪੱਤਰ ਦਿੱਤਾ ਗਿਆ।
ਪ੍ਰਧਾਨ ਮੁਖਤਾਰ ਸਿੰਘ ਸੂਰਜ ਐਵੀਨਿਊ ਤੇ ਸਕੱਤਰ ਰਜ਼ਨੀਸ਼ ਭਾਰਦਵਾਜ ਪ੍ਰੋਫੈਸਰ ਕਲੋਨੀ ਨੇ ਦੱਸਿਆ ਕਿ ਇਹ ਤਾਰਾਂ 1976 ਵਿੱਚ ਖਾਲੀ ਜਗਾ ਤੇ ਖੇਤਾਂ ਵਿਚ ਲਗਾਈਆਂ ਗਈਆਂ ਸਨ। ਪ੍ਰੰਤੂ ਹੁਣ ਸ਼ਹਿਰ ਵਿਚ ਵਸੋਂ ਬਹੁਤ ਜ਼ਿਆਦਾ ਹੋਣ ਕਰਕੇ ਵੱਖ-ਵੱਖ ਕਲੋਨੀਆਂ ਜਿਵੇਂ ਕਿ ਬਟਾਲਾ ਰੋਡ, ਮਜੀਠਾ ਰੋਡ, ਨਗੀਨਾ ਐਵੀਨਿਊ, ਪ੍ਰੋਫੈਸਰ ਕਲੋਨੀ, ਰਿਸ਼ੀ ਵਿਹਾਰ, ਅਕਾਸ਼ ਐਵੀਨਿਊ, ਚਾਂਦ ਐਵੀਨਿਊ, ਸੂਰਜ ਐਵੀਨਿਊ, ਕਸ਼ਮੀਰ ਗਾਰਡਨ, ਲੋਹਾਰਕਾ ਰੋਡ ਆਦਿ ਕਈ ਘਰਾਂ ਦੇ ਉਪਰੋਂ ਮੌਤ ਦਾ ਸਾਇਆ ਬਣ ਚੁੱਕੀਆਂ ਹਨ।ਉਨਾਂ ਕਿਹਾ ਕਿ ਪਹਿਲਾਂ ਵੀ ਕਈ ਗੰਭੀਰ ਹਾਦਸੇ ਹੋ ਚੁੱਕੇ ਹਨ ਅਤੇ ਕਈ ਪ੍ਰੀਵਾਰ ਆਪਣੇ ਘਰਾ ਦੇ ਮੈਂਬਰ ਨੂੰ ਗੁਆ ਚੁੱਕੇ ਹਨ ਅਤੇ ਕਈ ਵਾਰ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ।ਮੇਅਰ ਕਰਮਜੀਤ ਸਿੰਘ ਨੇ ਇਸ ਗੰਭੀਰ ਮਸਲੇ ਨੂੰ ਜਲਦ ਤੋਂ ਜਲਦ ਵਿਚਾਰਣ ਦਾ ਭਰੋਸਾ ਦਿਵਾਇਆ ਹੈ।
ਇਸ ਮੌਕੇ ਵਾਈਸ ਪ੍ਰਧਾਨ ਵਰਿੰਦਰ ਸਿੰਘ, ਲੀਗਲ ਐਡਵਾਈਜ਼ਰ ਰਮਨ ਸ਼ਰਮਾ, ਜੋਇੰਟ ਸਕੱਤਰ ਵਿਜੇ ਕਪੂਰ, ਖਜ਼ਾਨਚੀ ਵਰਿੰਦਰ ਨਈਅਰ, ਮਧੂ ਖੰਨਾ, ਕਿਰਨ ਅਰੋੜਾ, ਰਾਜੀਵ ਪਾਸੀ, ਗੀਤਾ ਅਗਰਵਾਲ, ਸੀਸ਼ਮ ਮਹਿਰਾ, ਡਿੰਪਲ ਸ਼ਰਮਾ, ਨਵਦੀਪ ਸਿੰਘ, ਸੰਜੀਵ ਅਰੋੜਾ, ਮੋਹਿੰਦਰ ਸਿੰਘ, ਸੰਜੀਵ ਕੁਮਾਰ ਸ਼ਰਮਾ ਅਤੇ ਵੱਡੀ ਗਿਣਤੀ ‘ਚ ਹਲਕੇ ਦੇ ਵਸਨੀਕ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media