Thursday, June 25, 2026

ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਵਿਰੁੱਧ ਵਿੱਚ ਧਰਨਾ 8 ਮਾਰਚ ਨੂੰ

ਧੂਰੀ, 6 ਮਾਰਚ (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਧੂਰੀ ਹਲਕੇ ਦੇ ਇੰਚਾਰਜ਼ ਹਰੀ ਸਿੰਘ ਪ੍ਰੀਤ ਦੇ ਸਪੁੱਤਰ ਹਨਦੀਪ ਸਿੰਘ ਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 8 ਮਾਰਚ ਨੂੰ ਐਸ.ਡੀ.ਐਮ ਦਫਤਰ ਧੂਰੀ ਵਿਖ਼ੇ ਕੈਪਟਨ ਸਰਕਾਰ ਦੇ ਵਾਅਦਾ ਖਿਲਾਫੀਆਂ ਅਤੇ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਬੇਤਹਾਸ਼ਾ ਕੀਮਤਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ ਜਾਵੇਗਾ।ਜਿਸ ਲਈ ਧੂਰੀ ਹਲਕੇ ਦੇ ਪਿੰਡ-ਪਿੰਡ ਜਾ ਕੇ ਵਰਕਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
                     ਉਹਨਾਂ ਕਿਹਾ ਕਿ 8 ਮਾਰਚ ਨੂੰ ਐਸ.ਡੀ.ਐਮ ਦਫਤਰ ਧੂਰੀ ਅੱਗੇ ਲੱਗਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਮੂਲੀਅਤ ਕਰਨਗੇ।ਰਣਜੀਤ ਸਿੰਘ ਕਾਤਰੋਂ, ਹਰਬੰਤ ਸਿੰਘ ਕਾਤਰੋਂ, ਇੰਦਰਜੀਤ ਸਿੰਘ ਘਨੌਰੀ, ਨਿਰਭੈ ਸਿੰਘ ਰਣੀਕੇ, ਸਵਰਨ ਸਿੰਘ ਹਰਚੰਦਪੁਰ, ਮਨਵਿੰਦਰ ਸਿੰਘ ਵਿਨਰ ਸਾਬਕਾ ਐਮ.ਸੀ ਧੂਰੀ, ਹਾਕਮ ਸਿੰਘ ਢਢੋਗਲ, ਅਜਮੇਰ ਸਿੰਘ ਘਨੌਰੀ, ਬਚਿੱਤਰ ਸਿੰਘ ਬੱਬਨਪੁਰ, ਮਨੀ ਬੱਬਨਪੁਰ, ਮੱਘਰ ਸਿੰਘ ਬੱਬਨਪੁਰ, ਕੇਸਰ ਸਿੰਘ ਸਰਪੰਚ ਅਲਾਲ, ਜਗਜੀਤ ਸਿੰਘ ਸੁਲਤਾਨਪੁਰ, ਜਰਨੈਲ ਸਿੰਘ ਸੁਲਤਾਨਪੁਰ, ਹਰਦਮ ਸਿੰਘ ਰਾਜੋਮਾਜਰਾ, ਹਰਿੰਦਰ ਸਿੰਘ ਰਾਜੋਮਾਜਰਾ, ਕਰਮਜੀਤ ਸਿੰਘ ਘਨੌਰੀ, ਬੂਟਾ ਸਿੰਘ ਘਨੌਰੀ, ਸੁਖਵਿੰਦਰ ਸਿੰਘ ਰੂੜਗੜ੍ਹ, ਜਸਪਾਲ ਸਿੰਘ ਕਲੇਰਾਂ, ਹਰਜੋਤ ਸਿੰਘ ਯੂਥ ਆਗੂ, ਗੁਰਿੰਦਰ ਸਿੰਘ, ਗੁਰਵਿੰਦਰ ਸਿੰਘ ਗਿੱਲ ਕੰਧਾਰਗੜ੍ਹ ਯੂਥ ਆਗੂ, ਪ੍ਰਵਲੀਨ ਸਿੰਘ ਸਮੁੰਦਗੜ੍ਹ ਯੂਥ ਆਗੂ ਅਤੇ ਗੋਨਾ ਜਵੰਧਾ ਆਦਿ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …