Sunday, April 26, 2026

ਔਜਲਾ ਨੇ ਕੀਤਾ 11 ਲੱਖ ਦੀ ਲਾਗਤ ਨਾਲ ਪਾਏ ਜਾਣ ਵਾਲੇ ਸੀਵਰੇਜ਼ ਪ੍ਰਾਜੈਕਟ ਦਾ ਉਦਘਾਟਨ

ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ) – ਪਿੰਡ ਸਿਆਲਕਾ ਵਿਖੇ ਗੰਦੇ ਪਾਣੀ ਦੇ ਨਿਕਾਸ ਨੂੰ ਯਕੀਨੀ ਬਣਾਉਣ ਲਈ 11 ਲੱਖ ਦੀ ਲਾਗਤ ਨਾਲ ਸੀਵਰੇਜ਼ ਪਾਇਆ ਜਾ ਰਿਹਾ ਹੈ।ਗ੍ਰੰਥੀ ਸਿੰਘ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ।ਜਿਸ ਉਪਰੰਤ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਤੇ ਗ੍ਰਾਮ ਪੰਚਾਇਤ ਪਿੰਡ ਸਿਆਲਕਾ ਦੀ ਸਰਪੰਚ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਸਾਂਝੇਂ ਤੌਰ ‘ਤੇ ਸੀਵਰੇਜ਼ ਪਾਉਣ ਦੇ ਕੰਮ ਦਾ ਉਦਘਾਟਨ ਕਹੀ ਦਾ ਟੱਕ ਲਗਾ ਕੇ ਕੀਤਾ।
                       ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਕਰ ਰਹੇ ਤਰਸੇਮ ਸਿੰਘ ਸਿਆਲਕਾ, ਸਰਪੰਚ ਸ਼੍ਰੀਮਤੀ ਸੁਖਜਿੰਦਰ ਕੌਰ, ਯੂਥ ਆਗੂ ਹੁਸਨਪ੍ਰੀਤ ਸਿੰਘ ਸਿਆਲਕਾ, ਨੰਬਰਦਾਰ ਪਲਵਿੰਦਰ ਸਿੰਘ, ਪੰਚ ਮੇਜਰ ਸਿੰਘ ਆਦਿ ਨੇ ਗੁਰਜੀਤ ਸਿੰਘ ਔਜਲਾ ਤੇ ਜਗਮਿੰਦਰਪਾਲ ਸਿੰਘ ਮਜੀਠੀਆ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ।
                ਗੱਲਬਾਤ ਕਰਦਿਆਂ ਸੰਸਦ ਮੈਂਬਰ ਗੁਰਜਤਿ ਸਿੰਘ ਔਜਲਾ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਦੀ ਸਿਆਲਕਾ ਵਾਸੀਆਂ ਦੀ ਮੰਗ ਸੀ ਕਿ ਉਨਾਂ ਦੇ ਪਿੰਡ ਨੂੰ ‘ਸੀਵਰੇਜ਼’ ਦੀ ਸਹੂਲਤ ਮੁਹੱਈਆ ਕਰਾਈ ਜਾਵੇ।ਉਨ੍ਹਾ ਨੇ ਦੱਸਿਆ ਕਿ 11 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਨੂੰ ਪਿੰਡ ਦੇ ਸਰਕਾਰੀ ਮਿਡਲ ਸਕੂਲ ਤੋਂ ਲੈ ਕੇ ਹੰਸਲੀ ਵਾਲੇ ਪੁੱਲ ਤੱਕ ਲਿੰਕ ਕਰਕੇ ਪਾਣੀ ਦੀ ਨਿਕਾਸੀ ਦੀ ਮੰਗ ਨੂੰ ਪੂਰਿਆਂ ਕੀਤਾ ਜਾ ਰਿਹਾ ਹੈ।
                   ਇਸ ਮੌਕੇ ਡਾ. ਬਲਵਿੰਦਰ ਸਿੰਘ, ਮਨਜੀਤ ਸਿੰਘ ਬੱਬਰ, ਪ੍ਰਕਾਸ਼ ਸਿੰਘ ਪੰਚ, ਕੁੰਨਣ ਸਿੰਘ ਫੌਜੀ, ਅਵਤਾਰ ਸਿੰਘ, ਸੀਤਲ ਸਿੰਘ, ਸਰਪੰਚ ਨਵਦੀਪ ਸਿੰਘ, ਰੋਸ਼ਨ ਸਿੰਘ ਸਾਬਕਾ ਸਰਪੰਚ, ਮੁਖਤਾਰ ਸਿੰਘ ਸਰਪੰਚ ਖਾਪੜਖੇੜੀ, ਸੁਖਦੇਵ ਸਿੰਘ ਨੰਬੜਦਾਰ, ਦਲਬੀਰ ਸਿੰਘ ਮੱਲ੍ਹੀ, ਸਰਬਜੀਤ ਸਿੰਘ, ਐਸ.ਸੀ ਸੈਲ ਕਾਂਗਰਸ ਦੇ ਵਾਈਸ ਚੇਅਰਮੈਨ ਕਰਮਜੀਤ ਸਿੰਘ ਗਿੱਲ, ਐਸ.ਡੀ.ਓ ਜਗਜੀਤ ਸਿੰਘ, ਮੈਡਮ ਵਿਭੂਤੀ ਸ਼ਰਮਾ, ਠੇਕੇਦਾਰ ਗੁਰਪ੍ਰੀਤ ਸਿੰਘ ਮੱਲ੍ਹੀ, ਘੱਟਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੇ ਸੁਪਰੀਮੋ ਸਤਨਾਮ ਸਿੰਘ ਗਿੱਲ, ਚੇਅਰਮੈਨ ਅਵਤਾਰ ਸਿੰਘ ਘਰਿੰਡਾ ਅਤੇ ਲਖਵਿੰਦਰ ਸਿੰਘ ਪ੍ਰਧਾਨ ਆਈ.ਸੀ.ਪੀ, ਪੀ.ਏ ਸ਼ਿਵ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …