Thursday, March 26, 2026

ਮਿਸ਼ਨ ਐਡਮਿਸ਼ਨ 2021-22 ਲਈ ਸਕੂਲ ਥੀਮ ਸਾਂਗ, ਵੀਡੀਓ ਤੇ ਸ਼ਾਰਟ ਫਿਲਮ ਕਰਨਗੇ ਪ੍ਰਸਾਰਿਤ

ਦਾਖਲੇ ‘ਚ ਸਮੱਸਿਆ ਦੇ ਹੱਲ ਲਈ ਜਾਰੀ ਹੋਵੇਗਾ ਹੈਲਪਲਾਈਨ ਨੰਬਰ

ਪਠਾਨਕੋਟ, 7 ਮਾਰਚ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸਕੂਲਾਂ ਵਿੱਚ 2021-22 ਸੈਸ਼ਨ ਦੀ ਐਡਮਿਸ਼ਨ ਸਬੰਧੀ ਸਿੱਖਿਆ ਵਿਭਾਗ ਪੰਜਾਬ ਨੇ ਦਿਸ਼ਾ ਨਿਰਦੇਸ਼ ਜਿਥੇ ਜਾਰੀ ਕਰ ਦਿੱਤੀ ਗਈਆਂ ਹਨ, ਉਥੇ ਹੀ ਸੂਬਾ ਪੱਧਰ ਤੋਂ ਸਕੂਲ ਪੱਧਰ ‘ਤੇ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ।
                 ਇਹੀ ਨਹੀਂ ਜਿਲ੍ਹਾ ਪੱਧਰ ‘ਤੇ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ‘ਤੇ ਕਮੇਟੀਆਂ ਬਣਾਈ ਗਈਆਂ ਹਨ।ਇਸੇ ਤਰ੍ਹਾਂ ਬਲਾਕ ਲੈਵਲ ਉੱਤੇ ਵੀ ਪ੍ਰਾਇਮਰੀ ਅਤੇ ਸੈਕੰਡਰੀ ‘ਚ ਟੀਮਾਂ ਬਣਾਈਆਂ ਗਈਆਂ ਹਨ।ਸਕੂਲਾਂ ਵਿੱਚ ਦਾਖਲੇ ਲਈ ਤੁਰੰਤ ਤਿਆਰੀ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਲ੍ਹੇ ਵਿਚ ਜਿਥੇ ਜਿਲ੍ਹਾ ਅਧਿਕਾਰੀਆਂ ਦੁਆਰਾ ਰੋਜ਼ਾਨਾ ਸਕੂਲਾਂ ਦਾ ਦੌਰਾ ਕਰ ਅਧਿਆਪਕਾਂ ਨੂੰ ਆਪਣੇ ਸਕੂਲ ਦੀਆਂ ਉਪਲੱਬਧੀਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਉਥੇ ਹੀ ਸਕੂਲਾਂ ਨੂੰ ਆਪਣੇ ਸਕੂਲ ਦੀ ਖਾਸੀਅਤ ਦੱਸਦੇ ਹੋਏ ਪੋਸਟਰ, ਵੀਡੀਓ, ਸ਼ਾਰਟ ਫਲਿਮ, ਐਡਮਿਸ਼ਨ ਥੀਮ ਸਾਂਗ ਤਿਆਰ ਕਰਵਾ ਕੇ ਸਟੂਡੈਂਟ, ਮਾਪੇ ਅਤੇ ਸੋਸ਼ਲ ਮੀਡੀਆ ‘ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਲਈ ਕਿਹਾ ਜਾ ਰਿਹਾ ਹੈ।ਨਾਲ ਹੀ ਫਲੈਕਸ ਲਗਾ ਕੇ ਸਰਕਾਰੀ ਸਕੂਲਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।

ਰਾਜ ਪੱਧਰ ‘ਤੇ ਬਣੀ ਪੰਜ ਮੈਂਬਰੀ ਕਮੇਟੀ ਹਾਸਲ ਕਰੇਗੀ ਜਾਣਕਾਰੀ
                ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸ਼ਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਰਾਜ ਪੱਧਰ ਦੀ ਟੀਮ ਵਿੱਚ ਡੀ.ਈ.ਓ ਅੰਮ੍ਰਿਤਸਰ ਸਤਿੰਦਰਬੀਰ ਸਿੰਘ, ਡਿਪਟੀ ਡੀ.ਈ.ਓ ਫਿਰੋਜਪੁਰ ਸੁਖਵਿੰਦਰ ਸਿੰਘ, ਸਰਕਾਰੀ ਸਕੂੂ ਮਾਜਰੀ ਫਤੇਹਗੜ੍ਹ ਸਾਹਿਬ ਦੀ ਪ੍ਰਿੰਸੀਪਲ ਕਮਲਜੀਤ ਕੌਰ, ਬੀ.ਪੀ.ਈ.ਓ ਤੂਰਨਹੇੜੀ ਮਨੋਜ ਕੁਮਾਰ, ਸਰਕਾਰੀ ਸਕੂਲ ਦੌਲਤਪੁਰ ਦੇ ਲੈਕਚਰਾਰ ਪ੍ਰਮੋਦ ਭਾਰਤੀ ਨੂੰ ਰੱਖਿਆ ਗਿਆ ਹੈ।ਰਾਜ ਪੱਧਰ ਦੀ ਟੀਮ ਜਿਲ੍ਹਾ ਟੀਮ ਕੋਲੋ ਰੋਜ਼ਾਨਾ ਜਾਣਕਾਰੀ ਹਾਸਲ ਕਰੇਗੀ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਉੱਤੇ ਮੋਟੀਵੇਟ ਵੀ ਕਰੇਗੀ।ਇਸੇ ਤਰ੍ਹਾਂ ਹੀ ਜਿਲ੍ਹਾ ਪੱਧਰ ‘ਤੇ ਪ੍ਰਾਇਮਰੀ ਵਿੰਗ ਵਿੱਚ ਡਿਪਟੀ ਡੀ.ਈ.ਓ, ਪੜੋ ਪੰਜਾਬ ਪੜਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ, ਡਾਈਟ ਪ੍ਰਿੰਸੀਪਲ, ਜਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡਿਆ ਕੋਆਰਡੀਨੇਟਰ ਅਤੇ ਜਿਲ੍ਹਾ ਐਮ.ਆਈ.ਐਸ ਕੋਆਰਡੀਨੇਟਰ ਦੀ ਕਮੇਟੀ ਬਣਾਈ ਗਈ ਹੈ।ਸੈਕੰਡਰੀ ਵਿੰਗ ਵਿੱਚ 6 ਮੈਂਬਰ ਰੱਖੇ ਗਏ ਹਨ। ਇਹਨਾਂ ਵਿੱਚ ਡਿਪਟੀ ਡੀ.ਈ.ਓ ਨੂੰ ਨੋਡਲ ਅਫਸਰ, ਸਿੱਖਿਆ ਸੁਧਾਰ ਟੀਮ ਇੰਚਾਰਜ਼, ਐਨ.ਜੀ.ਓ ਨੂੰ ਕੋਆਰਡੀਨੇਟਰ, ਜਿਲ੍ਹਾ ਮੈਂਟਰ, ਜਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡਿਆ ਕੋਆਰਡੀਨੇਟਰ ਤੇ ਜਿਲ੍ਹਾ ਐਮ.ਆਈ.ਐਸ ਕੋਆਰਡੀਨੇਟਰ ਨੂੰ ਸ਼ਾਮਿਲ ਕੀਤਾ ਗਿਆ ਹੈ ।

ਡਿਜ਼ੀਟਲ ਪ੍ਰੋਸਪੈਕਟਸ ਵੀ ਹੋਣਗੇ ਤਿਆਰ
                     ਡਿਪਟੀ ਡੀ.ਈ.ਓ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਡਿਪਟੀ ਡੀ.ਈ.ਓ ਐਲੀਮੈਂਟਰੀਲੀ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਕਾਰੀ ਸਕੂਲਾਂ ਦੀ ਖਾਸੀਅਤ, ਸਟੂਡੈਂਟਾਂ ਨੂੰ ਮਿਲਣ ਵਾਲੇ ਫਾਇਦੇ, ਸਮਾਰਟ ਕਲਾਸ ਰੂਮਾਂ ਦੇ ਬਾਰੇ ਘਰ-ਘਰ ਜਾਗਰੁਕਤਾ ਕੀਤੀ ਜਾਵੇਗੀ।ਮੰਦਿਰ ਤੇ ਗੁਰੁਦਵਾਰੇ ਵਿੱਚ ਅਨਾਊਂਸਮੈਂਟ ਵੀ ਕਰਵਾਈ ਜਾਵੇਗੀ।ਸਕੂਲਾਂ ਨੂੰ ਡਿਜ਼ੀਟਲ ਪ੍ਰੋਸਪੈਕਟਸ ਵੀ ਤਿਆਰ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਮਾਪਿਆਂ ਦੇ ਫੋਨ ‘ਤੇ ਅਸਾਨੀ ਨਾਲ ਭੇਜਿਆ ਜਾ ਸਕੇ।ਇਸ ਵਿੱਚ ਸਕੂਲ ਦੀਆਂ ਉਪਲੱਬਧੀਆਂ, ਇੰਫਰਾਸਟਰਕਚਰ, ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਦੀਆਂ ਪ੍ਰਾਪਤੀਆਂ, ਸਕੂਲਾਂ ਵਿੱਚ ਉਪਲੱਬਧ ਈ-ਕੰਟੈਂਟ ਦੇ ਬਾਰੇ ਵੀ ਦੱਸਿਆ ਜਾਵੇਗਾ।ਸਵੇਰ ਦੀ ਅਸੇਂਬਲੀ ਵਿੱਚ ਵੀ ਬੱਚਿਆਂ ਨੂੰ ਸਕੂਲਾਂ ਵਿੱਚ ਹੋਣ ਵਾਲੇ ਐਡਮਿਸ਼ਨ ਪ੍ਰੋਸੈਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਨਾਲ ਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਮੱਸਿਆ ਲਈ ਬਲਾਕ ਪੱਧਰ ‘ਤੇ ਐਡਮਿਸ਼ਨ ਹੈਲਪਲਾਇਨ ਨੰਬਰ ਵੀ ਜਾਰੀ ਹੋਣਗੇ।
                ਇਸ ਮੌਕੇ ਬੀ.ਪੀ.ਈ.ਓ ਰਾਕੇਸ਼ ਕੁਮਾਰ ਠਾਕੁਰ, ਬੀ.ਪੀ.ਈ.ਓ ਕੁਲਦੀਪ ਸਿੰਘ, ਜਿਲ੍ਹਾ ਕੋਆਰਡੀਨੇਟਰ ਮੀਡਿਆ ਸੈਲ ਬਲਕਾਰ ਅੱਤਰੀ ਆਦਿ ਮੌਜ਼ੂਦ ਸਨ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …