ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਕੇਂਦਰ ਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਦੀ ਅਜ਼ਾਦੀ ਦੇ 75ਵੇਂ ਵਰ੍ਹਿਆਂ ਨੂੰ ਸਮਰਪਿਤ
ਆਯੋਜਿਤ “ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ” ਸਿਲਸਿਲੇ ਤਹਿਤ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮਾਮਲੇ ਮੰਤਰਾਲੇ ਦੇ ਪ੍ਰਬੰਧ ਅਧੀਨ ਨਹਿਰੂ ਯੁਵਾ ਕੇਂਦਰ ਦੇ ਵੱਲੋਂ ਅਟਾਰੀ ਹਲਕਾ ਇੰਚਾਰਜ ਗੁਰਲਾਲ ਸਿੰਘ ਦੀ ਅਗਵਾਈ ‘ਚ ਸਰਕਾਰੀ ਆਈ.ਟੀ.ਆਈ ਰਣੀਕੇ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਕਾਰਜਕਾਰੀ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਆਈ.ਟੀ.ਆਈ ਦੇ ਵੱਖ-ਵੱਖ ਟਰੇਡ ਇੰਸਟ੍ਰੱਕਟਰਾਂ ਅਤੇ ਸਿੱਖਿਆਰਥੀਆਂ ਨੇ ਹੱਥਾਂ ਵਿੱਚ ਤੱਖਤੀਆਂ, ਬੈਨਰ, ਫਲੈਕਸ ਬੋਰਡ ਤੇ ਹੋਰ ਪੜ੍ਹਣਯੋਗ ਸਮੱਗਰੀ ਤੋਂ ਇਲਾਵਾ ਵੱਖ-ਵੱਖ ਦੇਸ਼ ਭਗਤਾਂ ਦੇ ਪੋਸਟਰਾਂ ਫੜ ਕੇ ਇੱਕ ਪੈਦਲ ਮਾਰਚ ਕੀਤਾ।
ਰਿਤੂ ਬਾਲਾ ਨੇ ਅਜ਼ਾਦੀ ਦੇ 75ਵੇਂ ਵਰ੍ਹਿਆਂ ਨੂੰ ਸਮਰਪਿਤ ਆਯੋਜਿਤ “ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ” ਦੇ ਮਨਾਏ ਜਾਣ ਦੇ ਕਾਰਨਾਂ ਅਤੇ ਇਸ ਦੇ ਮਹੱਤਵ ਤੇ ਰੌਸ਼ਨੀ ਪਾਉਂਦਿਆਂ ਦੇਸ਼ ਦੇ ਸੁਤੰਤਰਤਾ ਸੰਗਰਾਮ ਦੇ ਸੁਨਿਹਰੀ ਇਤਿਹਾਸ ਦੀ ਗਾਥਾ ਦਾ ਜਿਕਰ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ ਤੇ ਸੱਭ ਤੋਂ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ 1947 ਦੀ ਅਣਕਿਆਸੀ ਭਾਰਤ-ਪਾਕਿ ਵੰਡ ਦੇ ਸਮੇਂ ਦਾ ਸੰਤਾਪ ਵੀ ਪੰਜਾਬੀਆਂ ਨੇ ਝੱਲਿਆ ਹੈ।
ਇਸ ਮੌਕੇ ਐਡੀਸ਼ਨਲ ਪ੍ਰਿੰਸੀਪਲ ਜਤਿੰਦਰ ਕੁਮਾਰ, ਹਰਮੀਤ ਸਿੰਘ, ਰਵਿੰਦਰ ਸਿੰਘ, ਗੁਰਲਾਲ ਸਿੰਘ ਆਦਿ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media