Sunday, April 12, 2026

ਗੁਜਰਪੁਰਾ ਪੁਲਿਸ ਚੌਕੀ ਵਲੋਂ ਹੈਰੋਇਨ, ਭੰਗ ਤੇ ਦੜੇ ਸੱਟੇ ਵਾਲੇ ਗ੍ਰਿਫਤਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਥਾਣਾ-ਸੀ ਡਵੀਜ਼ਨ ਮੁਖੀ ਗਗਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਚੌਕੀ ਗੁਜਰਪੁਰਾ ਇੰਚਾਰਜ਼ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ.ਐਸ.ਆਈ ਜਗਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਮੁਖਬਰ ਖਾਸ ਦੀ ਇਤਲਾਹ ‘ਤੇ ਰੋਹਿਤ ਉਰਫ਼ ਬਾਬਾ ਨੂੰ ਪੰਜ ਗ੍ਰਾਮ ਹੀਰੋਇਨ, ਸਾਹਿਬ ਸਿੰਘ ਉਰਫ ਦੁੱਲਾ ਨੂੰ 33 ਬੋਤਲਾਂ ਘੋਲੀ ਹੋਈ ਭੰਗ ਅਤੇ ਵਿਕਾਸ ਕੁਮਾਰ ਉਰਫ਼ ਇਸ਼ੂ, ਵਰਨ ਖੰਨਾ ਅਤੇ ਵਿਕਾਸ ਵਰਮਾ ਨੂੰ ਦੜਾ ਸੱਟਾ ਲਾਉਂਦਿਆਂ ਗ੍ਰਿਫਤਾਰ ਕੀਤਾ ਹੈ।
               ਚੌਕੀ ਇੰਚਾਰਜ਼ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਵਿੱਚ ਸ਼ਾਮਲ ਏ.ਐਸ.ਆਈ ਸਲਵਿੰਦਰ ਸਿੰਘ, ਏ.ਐਸ,ਆਈ ਕੁਲਵੰਤ ਸਿੰਘ, ਹਰਮਨਜੀਤ ਸਿੰਘ ਕਾਂਸਟੇਬਲ, ਗੁਰਸ਼ਰਨ ਸਿੰਘ ਕਾਂਸਟੇਬਲ ਨੂੰ ਇਸ ਕਾਰਵਾਈ ਦੌਰਾਨ ਸਖ਼ਤ ਮਿਹਨਤ ਕਰਨੀ ਪਈ।ਉਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਨੇ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …