ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਪੰਜਾਬੀ ਅਖਬਾਰ ਦੇ ਪੱਤਰਕਾਰ ਜਸਬੀਰ ਸਿੰਘ ਸੱਗੂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦ ਉਨ੍ਹਾਂ ਦੇ ਪਿਤਾ ਸ.
ਅਵਤਾਰ ਸਿੰਘ (79 ਸਾਲ) ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ।ਉਨ੍ਹਾਂ ਦਾ ਅੰਤਿਮ ਸੰਸਕਾਰ ਗੁ. ਸ਼ਹੀਦਾਂ ਸਾਹਿਬ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਮ੍ਰਿਤਕ ਦੇਹ ਨੂੰ ਅਗਨੀ ਉਨਾਂ ਦੇ ਸਪੁੱਤਰ ਜਸਬੀਰ ਸਿੰਘ ਸੱਗੂ ਨੇ ਦਿਖਾਈ।ਅਵਤਾਰ ਸਿੰਘ ਪਿੱਛੇ ਆਪਣੀ ਪਤਨੀ ਸ੍ਰੀਮਤੀ ਕੁਲਦੀਪ ਕੌਰ, ਇੱਕ ਬੇਟਾ ਅਤੇ ਚਾਰ ਲੜਕੀਆਂ ਸਮੇਤ ਪੜਪੋਤਾ, ਪੋਤੇ ਤੇ ਦੋਹਤੇ ਦੋਹਤਰੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ।
ਅੰਤਿਮ ਸਸਕਾਰ ਸਮੇਂ ਹਾਜ਼ਰ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਤੋਂ ਇਲਾਵਾ ਸਮਾਜਿਕ, ਧਾਰਮਿਕ, ਸਿਆਸੀ ਆਗੂ ਤੇ ਪੱਤਰਕਾਰ ਭਾਈਚਾਰੇ ਨੇ ਸੱਗੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਅਕਾਲੀ ਆਗੂ ਮਨਜੀਤ ਸਿੰਘ ਮੰਜ਼ਿਲ, ਦਰਸ਼ਨ ਸਿੰਘ ਪੱਟੀਵਾਲੇ, ਅਜਮੇਰ ਸਿੰਘ, ਸੁਰਜੀਤ ਸਿੰਘ ਚਾਨੀ, ਠੇਕੇਦਾਰ ਬਲਕਾਰ ਸਿੰਘ ਬਮਰਾਹ, ਠੇਕੇਦਾਰ ਜਗਤਾਰ ਸਿੰਘ, ਸ੍ਰੀ ਗੁਰੁ ਸਿੰਘ ਸਭਾ ਤੋਂ ਹਰਮਨਬੀਰ ਸਿੰਘ ਬਮਰਾਹ, ਅਮਰੀਕ ਸਿੰਘ ਵਿਰਦੀ, ਪੱਤਰਕਾਰ ਜਸਵੰਤ ਸਿੰਘ ਜੱਸ, ਪੱਤਰਕਾਰ ਗੁਰਨਾਮ ਸਿੰਘ ਬੁੱਟਰ, ਪੱਤਰਕਾਰ ਨਿਰਮਲ ਸਿੰਘ ਚੌਹਾਨ, ਜਸਵੰਤ ਸਿੰਘ ਭਗਵਾਨਪੁਰਾ, ਸਵਿੰਦਰ ਸਿੰਘ ਅਦਲੀਵਾਲ, ਜੋਸ਼ਪਾਲ ਸਿੰਘ ਝੰਜੋਟੀ, ਦੀਦਾਰ ਸਿੰਘ ਗੈਮਕੋ ਇੰਡਸਟਰੀਜ਼, ਮਾਸਟਰ ਗੁਰਿੰਦਰ ਸਿੰਘ, ਗੁਰਮਿੰਦਰ ਸਿੰਘ ਲਾਟੀ, ਤਿਲਕ ਰਾਜ, ਨਰਿੰਦਰ ਕੁਮਾਰ, ਲਾਟੀ ਭਾਅ, ਲਖਵਿੰਦਰ ਸਿੰਘ ਚੌਕ ਚਬੂਤਰਾ, ਨਿਰਮਲ ਸਿੰਘ ਲੱਕੀ, ਬਖਸ਼ੀਸ਼ ਸਿੰਘ ਖਾਪੜਖੇੜੀ, ਹੁਕਮਿੰਦਰ ਸਿੰਘ, ਦਲੀਪ ਸਿੰਘ, ਬਲਵਿੰਦਰ ਸਿੰਘ ਵਡਾਲਾ, ਕੁਲਦੀਪ ਸਿੰਘ ਆਰੇਵਾਲੇ, ਪਰਮਜੀਤ ਸਿੰਘ ਬਿੱਟੂ ਪੱਟੀ, ਮੱਖਣ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ ਬਿੱਟੂ, ਨਿਸ਼ਾਨ ਸਿੰਘ, ਬਲਬੀਰ ਸਿੰਘ ਬੱਲੀ, ਕੁਲਵੰਤ ਸਿੰਘ, ਗਗਨਦੀਪ ਸਿੰਘ, ਜਸਕਰਨਦੀਪ ਸਿੰਘ ਆਦਿ ਮੌਜ਼ੂਦ ਸਨ।
ਜਿਕਰਯੋਗ ਹੈ ਕਿ ਸਵ. ਅਵਤਾਰ ਸਿੰਘ ਰੋਜ਼ਾਨਾ ਅਜੀਤ ਦੇ ਅੰਮ੍ਰਿਤਸਰ ਤੋਂ ਇੰਚਾਰਜ਼ ਜਸਵੰਤ ਸਿੰਘ ਜੱਸ ਦੇ ਚਾਚਾ, ਜੇ.ਪੀ.ਐਸ ਕੰਪਿਊਟਰਜ਼ ਦੇ ਗੁਰਪ੍ਰੀਤ ਸਿੰਘ ਅਤੇ ਪੰਜਾਬ ਪੋਸਟ (ਆਨਲਾਈਨ ਨਿਊਜ਼ ਪੋਰਟਲ) ਦੇ ਸੰਪਾਦਕ ਜਗਦੀਪ ਸਿੰਘ ਦੇ ਦਾਦਾ ਜੀ ਸਨ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media