ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਥਾਣਾ-ਸੀ ਡਵੀਜ਼ਨ ਮੁਖੀ ਗਗਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਚੌਕੀ ਗੁਜਰਪੁਰਾ ਇੰਚਾਰਜ਼ ਰਾਜ ਕੁਮਾਰ ਦੇ
ਦਿਸ਼ਾ ਨਿਰਦੇਸ਼ਾਂ ‘ਤੇ ਏ.ਐਸ.ਆਈ ਜਗਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਮੁਖਬਰ ਖਾਸ ਦੀ ਇਤਲਾਹ ‘ਤੇ ਰੋਹਿਤ ਉਰਫ਼ ਬਾਬਾ ਨੂੰ ਪੰਜ ਗ੍ਰਾਮ ਹੀਰੋਇਨ, ਸਾਹਿਬ ਸਿੰਘ ਉਰਫ ਦੁੱਲਾ ਨੂੰ 33 ਬੋਤਲਾਂ ਘੋਲੀ ਹੋਈ ਭੰਗ ਅਤੇ ਵਿਕਾਸ ਕੁਮਾਰ ਉਰਫ਼ ਇਸ਼ੂ, ਵਰਨ ਖੰਨਾ ਅਤੇ ਵਿਕਾਸ ਵਰਮਾ ਨੂੰ ਦੜਾ ਸੱਟਾ ਲਾਉਂਦਿਆਂ ਗ੍ਰਿਫਤਾਰ ਕੀਤਾ ਹੈ।
ਚੌਕੀ ਇੰਚਾਰਜ਼ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਵਿੱਚ ਸ਼ਾਮਲ ਏ.ਐਸ.ਆਈ ਸਲਵਿੰਦਰ ਸਿੰਘ, ਏ.ਐਸ,ਆਈ ਕੁਲਵੰਤ ਸਿੰਘ, ਹਰਮਨਜੀਤ ਸਿੰਘ ਕਾਂਸਟੇਬਲ, ਗੁਰਸ਼ਰਨ ਸਿੰਘ ਕਾਂਸਟੇਬਲ ਨੂੰ ਇਸ ਕਾਰਵਾਈ ਦੌਰਾਨ ਸਖ਼ਤ ਮਿਹਨਤ ਕਰਨੀ ਪਈ।ਉਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਨੇ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media