ਕਿਹਾ ਲੋਕ ਸੇਵਾ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ
ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਸਥਾਨਕ ਰੈਡ ਕਰਾਸ ਸੁਸਾਇਟੀ ਦੀ ਕਾਰਜਕਾਰਣੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਚੇਅਰਮੈਨ-ਕਮ-ਡਿਪਟੀ
ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਰੈਡ ਕਰਾਸ ਨੂੰ ਸਹਾਇਤਾ ਲਈ ਆਪਣਾ ਘੇਰਾ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਖਹਿਰਾ ਨੇ ਕਿਹਾ ਕਿ ਰੈਡ ਕਰਾਸ ਦਾ ਕੰਮ ਲੋਕਾਂ ਦਾ ਭਲਾ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੈ, ਜਿਸ ਵਿੱਚ ਅਸੀਂ ਕਾਫ਼ੀ ਹੱਦ ਤੱਕ ਕਾਮਯਾਬ ਹੋਏ ਹਾਂ।ਪਰ ਸਮਾਂ ਮੰਗ ਕਰਦਾ ਹੈ ਕਿ ਹੋਰ ਲੋੜਵੰਦਾਂ ਨੂੰ ਕਲਾਵੇ ਵਿੱਚ ਲੈ ਕੇ ਉਨਾਂ ਦੀ ਲੋੜ ਵੇਲੇ ਬਾਂਹ ਫੜੀ ਜਾਵੇ।ਖਹਿਰਾ ਨੇ ਕਿਹਾ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਨਾਮ ‘ਤੇ ਵੱਸਦਾ ਸ਼ਹਿਰ ਹੈ ਅਤੇ ਦਾਨੀ ਸੱਜਣਾਂ ਦੀ ਵੀ ਕੋਈ ਕਮੀ ਨਹੀਂ ਹੈ।ਇਹ ਦਾਨੀ ਹਰ ਲੋੜ ਵੇਲੇ ਰੈਡ ਕਰਾਸ ਨਾਲ ਆ ਖੜਦੇ ਹਨ।ਸੰਸਥਾ ਨੂੰ ਲੋਕਾਂ ਦੀ ਸਿਹਤ ਸਹੂਲਤ ਵੇਲੇ ਵੱਧ ਤੋਂ ਵੱਧ ਅੱਗੇ ਆਉਣਾ ਚਹੀਦਾ ਹੈ।ਉਨ੍ਹਾਂ ਸੁਸਾਇਟੀ ਦੇ ਆਨਰੇਰੀ ਸਕੱਤਰ ਸ੍ਰੀਮਤੀ ਅਲਕਾ ਕਾਲੀਆ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਲੋੜਵੰਦਾਂ ਦੀ ਬਾਂਹ ਫੜਨ ਅਸੀਂ ਸਾਰੇ ਉਨਾਂ ਦੇੇ ਨਾਲ ਹਾਂ।
ਇਸ ਮੌਕੇ ਸੰਦੀਪ ਰਿਸ਼ੀ ਵਧੀਕ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਡੀ.ਆਰ.ਓ ਮੁਕੇਸ਼ ਕੁਮਾਰ, ਡਿਪਟੀ ਡੀ.ਈ.ਓ ਰਾਜ਼ੇਸ਼ ਕੁਮਾਰ, ਰਣਧੀਰ ਠਾਕੁਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media