ਅੰਮ੍ਰਿਤਸਰ, 17 ਮਾਰਚ (ਖੁਰਮਣੀਆਂ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੀ ਅਧਿਆਪਕਾ ਡਾ. ਵੰਦਨਾ ਭੱਲਾ ਨੂੰ ਸਾਇੰਸ ਐਂਡ
ਇੰਜੀਨਿਅਰਿੰਗ ਰੀਸਰਚ ਬੋਰਡ, ਨਵੀਂ ਦਿੱਲੀ ਤੋਂ ਵੱਕਾਰੀ ਸਰਬ-ਪਾਵਰ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ।ਇਹ ਫੈਲੋਸ਼ਿਪ ਤਿੰਨ ਸਾਲਾਂ ਲਈ ਹੋਵੇਗੀ ਜਿਸ ਦੌਰਾਨ ਡਾ. ਭੱਲਾ ਖੋਜ ਕਾਰਜ ਕਰਨਗੇ।ਡਾ. ਭੱਲਾ ਇਹ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਪਹਿਲੇ ਅਧਿਆਪਕ ਹਨ।
ਇਸ ਫੈਲੋਸ਼ਿਪ ਦੌਰਾਨ ਡਾ. ਭੱਲਾ ਨੂੰ 10 ਲੱਖ ਪ੍ਰਤੀ ਵਰ੍ਹੇ ਗ੍ਰਾਂਟ ਪ੍ਰਾਪਤ ਹੋਵੇਗੀ ਅਤੇ 15000/- ਰੁਪਏ ਮਹੀਨਾ ਫੈਲਸ਼ਿਪ ਦੇ ਰੂਪ ਵਿਚ ਨਿੱਜੀ ਤੌਰ ਪ੍ਰਾਪਤ ਹੋਵੇਗੀ।ਡਾ. ਭੱਲਾ ਸੁਪਰ ਮੌਲੀਕਿਊਲਰ ਕੈਮਿਸਟਰੀ ਅਤੇ ਮੈਟੇਰੀਅਲ ਕੈਮਿਸਟਰੀ ਉਪਰ ਆਪਣਾ ਖੋਜ਼ ਕਰ ਰਹੇ ਹਨ।ਉਨ੍ਹਾਂ ਦੇ ਹੁਣ ਤਕ 193 ਖੋਜ਼ ਪੱਤਰ ਅੰਤਰਾਸ਼ਟਰੀ ਜਰਨਲਾਂ ਵਿੱਚ ਛਪ ਚੁੱਕੇ ਹਨ ਅਤੇ ਉਹ ਬਹੁਤ ਸਾਰੀਆਂ ਕਾਨਫਰੰਸਾਂ ਵਿੱਚ ਭਾਗ ਵੀ ਲੈ ਚੁੱਕੇ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media