Thursday, September 17, 2026

ਔਜਲਾ ਨੇ ਦੋ ਪ੍ਰਮੁੱਖ ਡਰੇਨਾਂ ਢੱਕਣ ਦਾ ਲੋਕ ਸਭਾ ਵਿੱਚ ਉਠਾਇਆ ਮੁੱਦਾ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿੱਚ ਇਤਿਹਾਸਕ ਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਦੂਸ਼ਣ ਦਾ ਮੁੱਦਾ ਉਠਾਉਂਦਿਆਂ ਅੰਮ੍ਰਿਤਸਰ ਵਿੱਚ ਦੋ ਪ੍ਰਮੁੱਖ ਨਾਲੇ ਢੱਕਣ ਦੀ ਮੰਗ ਕੀਤੀ ਹੈ।ਤੁੰਗ ਢਾਬ ਡਰੇਨ ਜਿਸ ਦਾ ਨਿਰਮਾਣ 1955 ਵਿੱਚ ਸ਼ਹਿਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੀਤਾ ਗਿਆ ਸੀ ਅਤੇ ਵਿਧਾਨ ਸਭਾ ਹਲਕਾ ਪੂਰਬੀ, ਉਤਰੀ, ਪੱਛਮੀ ਤੇ ਅਟਾਰੀ ਤੋਂ ਹੁੰਦੀ ਹੋਈ ਹਡਵਾਰੇ ਨਾਲੇ ਵਿੱਚ ਪੈਂਦੀ ਡਰੇਨ ਜੋ ਪਾਕਿਸਤਾਨ ਦੇ ਰਾਵੀ ਦਰਿਆ ਵਿੱਚ ਪੈ ਜਾਂਦੀ ਹੈ ।
                   ਔਜਲਾ ਨੇ ਦੱਸਿਆ ਕੇ ਹਨ ਡਰੇਨਾਂ ਦੇ ਆਲੇ-ਦੁਆਲੇ ਫੈਕਟਰੀਆਂ ਬਣ ਚੁੱਕੀਆਂ ਹਨ ਸ਼ਹਿਰ ਅਤੇ ਪਿੰਡ ਵੱਸ ਚੁਕੇ ਹਨ ਅਤੇ ਸੀਵਰਜ਼ ਤੇ ਫੈਕਟਰੀਆਂ ਦਾ ਗੰਦਾ ਪਾਣੀ ਧਰਤੀ ਹੇਠ ਜਾਣ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਾ ਹੈ।ਏ.ਸੀ, ਫਰਿੱਜ਼, ਟੀ.ਵੀ ਦੂਸ਼ਿਤ ਹਵਾ ਕਾਰਨ ਇੱਕ ਸਾਲ ਤੋਂ ਵੱਧ ਨਹੀਂ ਚੱਲਦੇ।ਪੀ.ਜੀ.ਆਈ ਚੰਡੀਗੜ੍ਹ, ਹਿਊਮਨ ਜੈਨੇਟਿਕ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੋਸਟ ਗ੍ਰੈਜੂਏਟ ਇੰਸੀਚਿਊਟ ਆਫ ਮੈਡੀਕਲ ਐਂਡ ਰਿਸਰਚ, ਵਰਲਡ ਵਾਈਡ ਫੰਡ ਫੋਰ ਨੇਸ਼ਨ ਵਰਗੀਆਂ ਸੰਸਥਾਵਾਂ ਨੇ ਰਿਸਰਚ ਕੀਤੀ ਕਿ ਇਹਨਾਂ ਨਾਲ ਜਿਥੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਡੀ.ਐਨ.ਏ ਵੀ ਪ੍ਰਭਾਵਿਤ ਹੋਇਆ ਹੈ।ਜਿਸ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ, ਚਮੜੀ ਤੇ ਅੱਖਾਂ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ।
                     ਯੂ.ਐਨ.ਓ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਹਿੰਦੋਸਤਾਨ ਦੇ ਖਿਲਾਫ ਇਸ ਮਸਲੇ ਨੂੰ ਲੈ ਕੇ ਕੇਸ ਕੀਤਾ ਹੋਇਆ ਹੈ।ਇਸ ਲਈ ਇਹਨਾਂ ਨੂੰ ਢੱਕਣ ਲਈ ਉਚੇਚੇ ਪ੍ਰਬੰਧ ਕਰਨਾ ਸਮੇਂ ਦੀ ਲੋੜ ਬਣ ਚੁੱਕੀ ਹੈ।ਗੁਰਜੀਤ ਸਿੰਘ ਔਜਲਾ ਨੇ ਦੱਖਣੀ ਹਲਕੇ ਤੋਂ ਕੇਂਦਰੀ ਹਲਕੇ ਤੇ ਅਟਾਰੀ ਰਾਹੀਂ ਹੋ ਕੇ ਭਗਤਾਂ ਵਾਲਾ, ਅੰਨਗੜ੍ਹ ਰਾਹੀਂ ਸਰਕਾਰੀ ਡੇਅਰੀ ਕੰਪਲੈਕਸ ਦੇ ਪਿਛੋਂ ਦੀ ਲੰਘਦੇ ਨਾਲੇ ਨੂੰ ਵੀ ਢੱਕਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …