ਕਪੂਰਥਲਾ, 22 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਪਾਨੀ ਭਾਸ਼ਾ ਸਿੱਖਣ ਲਈ ਇਕ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।ਜਿਸ ਦਾ ਬੈਚ ਮਈ,
ਜੂਨ-2021 ਵਿੱਚ ਸ਼ੁਰੂ ਹੋਵੇਗਾ।ਇਸ ਕੋਰਸ ਨੂੰ ਆਨਲਾਈਨ ਤਰੀਕੇ ਰਾਹੀਂ ਚਲਾਇਆ ਜਾਵੇਗਾ ਅਤੇ ਹਫਤੇ ਵਿਚ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕਲਾਸਾਂ ਲਗਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਦੀਪਤੀ ਉਪਲ ਨੇ ਦੱਸਿਆ ਕਿ ਕੋਰਸ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ, ਕਿ ਪੜ੍ਹਾਈ ਕਰ ਰਹੇ ਪ੍ਰਾਰਥੀ, ਪਹਿਲਾਂ ਤੋਂ ਨੌਕਰੀ ਕਰ ਰਹੇ ਪ੍ਰਾਰਥੀ, ਸ਼ਨੀਵਾਰ ਅਤੇ ਐਤਵਾਰ ਛੁੱਟੀ ਵਾਲੇ ਦਿਨ ਇਹ ਕੋਰਸ ਕਰ ਸਕਦੇ ਹਨ ਅਤੇ ਆਪਣੀ ਮੌਜ਼ੂਦਾ ਨੌਕਰੀ ਨਾਲ ਵੀ ਨਿਆਂ ਕਰ ਸਕਦੇ ਹਨ ।
ਇਹ ਕੋਰਸ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕਰਵਾਇਆ ਜਾਵੇਗਾ ਤਾਂ ਜੋ ਜਿਹੜੇ ਪ੍ਰਾਰਥੀ ਬਹੁਕੌਮੀ ਕੰਪਨੀਆਂ ਵਿਚ ਕੰਮ ਕਰਨਾ ਚਾਹੁੰਦੇ ਹਨ, ਉਹ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਲਾਭ ਲੈਂਦੇ ਹੋਏ ਜਪਾਨੀ ਭਾਸ਼ਾ ਸਿੱਖ ਕੇ ਆਪਣੇ ਕੈਰੀਅਰ ਨੂੰ ਅੱਗੇ ਤੱਕ ਲੈ ਕੇ ਜਾ ਸਕਣ।
ਚਾਹਵਾਨ ਪ੍ਰਾਰਥੀ ਗੂਗਲ ਲਿੰਕ <http://bit.ly/3cWFvzD> ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੀ ਹੈਲਪਲਾਈਨ ਨੰਬਰ 98882-19247 ’ਤੇ ਸੰਪਰਕ ਕਰ ਸਕਦੇ ਹਨ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media