Friday, September 18, 2026

ਪੁਲਿਸ ਨੇ ਮਾਸਕ ਨਾ ਪਾਉਣ ਵਾਲਿਆਂ ਦੇ ਕਰਵਾਏ ਕੋਰੋਨਾ ਟੈਸਟ ਤੇ ਕੱਟੇ ਚਲਾਨ

ਧੂਰੀ, 24 ਮਾਰਚ (ਪ੍ਰਵੀਨ ਗਰਗ) – ਪੰਜਾਬ ਵਿੱਚ ਮੁੜ ਵਧੇ ਕੋਰੋਨਾ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਸਖਤੀ ਦੇ ਚੱਲਦਿਆਂ ਅੱਜ ਪੁਲਿਸ ਨੇ ਮਾਸਕ ਨਾ ਪਹਿਨਣ ਵਾਲੇ 41 ਵਿਅਕਤੀਆਂ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਲਿਜਾ ਕੇ ਉਹਨਾਂ ਦਾ ਕੋਰੋਨਾ ਟੈਸਟ ਕਰਵਾਇਆ ਅਤੇ 10 ਵਿਅਕਤੀਆਂ ਦੇ ਕੋਵਿਡ-19 ਦੇ ਚਲਾਨ ਵੀ ਕੱਟੇ। ਸੈਂਕੜੇ ਰਾਹਗੀਰਾਂ ਨੂੰ ਮਾਸਕ ਵੰਡਣ ਵਾਲੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਜਾਗਰੂਕ ਕਰਦਿਆਂ ਬੇਖੌਫ ਕੋਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ।
                ਇਸ ਮੌਕੇ ਮਿੱਠੂ ਸਿੰਘ ਸਹਾਇਕ ਥਾਣੇਦਾਰ ਟ੍ਰੈਫਿਕ, ਦਿਲਬਰ ਖਾਂ, ਰਣਜੀਤ ਸਿੰਘ ਸਹਾਇਕ ਥਾਣੇਦਾਰ ਥਾਣਾ ਸਿਟੀ ਧੂਰੀ, ਹੌਲਦਾਰ ਰਣਜੀਤ ਸਿੰਘ ਅਤੇ ਜਗਦੀਪ ਸਿੰਘ ਵੀ ਹਾਜ਼ਰ ਸਨ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …