Thursday, March 19, 2026

ਜਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਜੁਗਲ ਕਿਸ਼ੋਰ ਵੱਲੋਂ ਤਿਆਰ ਕੀਤੀ ਮੋਬਾਇਲ ਐਪ ਸਕੀਮ ਇਨਫਰਮੇਸ਼ਨ

ਉਪਭੋਗਤਾਵਾਂ ਨੂੰ ਮੋਬਾਇਲ ਐਪ ਸਕੀਮ ਇੰਨਫਰਮੈਸ਼ਨ ਤੋਂ ਮਿਲੇਗੀ ਹਰ ਸਰਕਾਰੀ ਸਕੀਮ ਦੀ ਜਾਣਕਾਰੀ

ਪਠਾਨਕੋਟ, 25 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿਖੇ ਜੁਗਲ ਕਿਸ਼ੋਰ ਜਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਵੱਲੋਂ ਸਕੀਮ ਇਨਫਰਮੈਸ਼ਨ ਮੋਬਾਇਲ ਐਪ ਤਿਆਰ ਕੀਤੀ ਗਈ।ਜਿਸ ਦਾ ਸ਼ੁਭਾਅਰੰਭ ਅੱਜ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਕੀਤਾ ਗਿਆ।ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿੱਚ ਸਥਿਤ ਦਫਤਰ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਮੋਬਾਇਲ ਐਪ ਦੀ ਸੁਰੂਆਤ ਕਰਦਿਆਂ ਉਨਾਂ ਨੇ ਐਪ ਨਿਰਮਾਤਾ ਜੁਗਲ ਕਿਸ਼ੋਰ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
                    ਜੁਗਲ ਕਿਸ਼ੋਰ ਜਿਲ੍ਹਾ ਸੂਚਨਾ ਤੇ ਵਿਗਿਆਨ ਅਧਿਕਾਰੀ ਪਠਾਨਕੋਟ ਨੇ ਦੱਸਿਆ ਕਿ ਉਪਰੋਕਤ ਮੋਬਾਇਲ ਐਪ ਜੋ ਕਿ ਗੁਗਲ ਪਲੇ ਸਟੋਰ ‘ਤੇ ਸਕੀਮ ਇੰਨਫਰਮੈਸ਼ਨ ਨਾਮ ਮੋਬਾਇਲ ਐਪ ਦੇ ਤੋਰ ‘ਤੇ ਉਪਲੱਬਧ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਮੋਬਾਇਲ ਐਪਲੀਕੇਸ਼ਨ „<https://play.google.com/store/apps/details?id=nic.punjpktsch> ਲਿੰਕ ਤੋਂ ਸਿੱਧੇ ਤੋਰ ਤੇ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਮੋਬਾਇਲ ਐਪ ਡਾਊਨਲੋਡ ਕਰਨ ਮਗਰੋਂ ਉਪਭੋਗਤਾ ਨੂੰ ਆਪਣੇ ਮੋਬਾਇਲ ‘ਤੇ ਹੀ ਹਰ ਪ੍ਰਕਾਰ ਦੀ ਜਾਣਕਾਰੀ ਮਿਲ ਜਾਵੇਗੀ।ਇਸ ਦੇ ਨਾਲ ਹੀ ਹੋਰ ਵਧੇਰੇ ਜਾਣਕਾਰੀ ਲਈ ਹਰੇਕ ਵਿਭਾਗਾਂ ਦੇ ਅਧਿਕਾਰੀਆਂ ਦੇ ਮੋਬਾਇਲ ਨੰਬਰ ਵੀ ਫੀਡ ਕੀਤੇ ਗਏ ਹਨ।ਜਿਸ ‘ਤੇ ਫੋਨ ਕਰਕੇ ਵੀ ਉਪਭੋਗਤਾ ਸਕੀਮ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਇਸ ਤੋਂ ਇਲਾਵਾ ਮੋਬਾਇਲ ਐਪ ਵਿੱਚ ਹੋਰ ਜਾਣਕਾਰੀ ਦਰਜ਼ ਕਰਨ ਲਈ ਅਪਣਾ ਸੁਝਾਅ ਵੀ ਦੇ ਸਕਦੇ ਹਨ।
             ਜੁਗਲ ਕਿਸ਼ੋਰ ਨੇ ਦੱਸਿਆ ਕਿ ਵਿਭਾਗ ਦੇ ਦੋ ਅਧਿਕਾਰੀਆਂ ਰਮਾ ਕਾਂਤ ਅਤੇ ਯੁਗਰਾਜ ਸਿੰਘ ਇੰਨਜੀਨੀਅਰ ਐਨ.ਆਈ.ਸੀ ਦਫਤਰ ਪਠਾਨਕੋਟ ਵੱਲੋਂ ਉਪਰੋਕਤ ਮੋਬਾਇਲ ਐਪ ਵਿੱਚ ਹਰੇਕ ਸਕੀਮ ਬਾਰੇ ਜਾਣਕਾਰੀ ਅਪਡੇਟ ਕਰ ਰਹੇ ਹਨ ਅਤੇ ਵਿਭਾਗਾਂ ਤੋਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕਿਸੇ ਵੀ ਇੰਨਡਰਾਇਡ ਮੋਬਾਇਲ ਫੋਨ ਲਈ ਇਹ ਐਪ ਜਲਦੀ ਹੀ ਐਪਲ ਅਤੇ ਹੋਰ ਉਪਰੇਟਿੰਗ ਸਿਸਟਮ ‘ਤੇ ਵੀ ਉਪਲੱਬਧ ਕਰਵਾਈ ਜਾਵੇਗੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …