Tuesday, March 24, 2026

ਅੱਖਰ ਸਾਹਿਤ ਅਕਾਦਮੀ ਦੇ ਸਾਲਾਨਾ ਸਮਾਗਮ ‘ਚ ਡਾ. ਰਵਿੰਦਰ ਤੇ ਡਾ. ਪਾਲ ਕੌਰ ਦਾ ਸਨਮਾਨ

ਅੰਮ੍ਰਿਤਸਰ, 28 ਮਾਰਚ (ਦੀਪ ਦਵਿੰਦਰ ਸਿੰਘ) – ਅੱਖਰ ਸਾਹਿਤ ਅਕਾਦਮੀ ਅੰਮ੍ਰਿਤਸਰ ਅਤੇ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਹਾਲ ਵਿਖੇ ਸ਼ਾਇਰ ਪਰਮਿੰਦਰਜੀਤ ਨੂੰ ਸਮਰਪਿਤ ੇ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਦੌਰਾਨ ਪੰਜਾਬੀ ਦੇ ਦੋ ਚਰਚਿਤ ਸ਼ਾਇਰਾਂ ਡਾ. ਰਵਿੰਦਰ ਅਤੇ ਡਾ ਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ।ਸਮਾਰੋਹ ਦੇ ਮੁੱਖ ਮਹਿਮਾਨ ਉਘੇ ਕਥਾ ਲੇਖਕ ਮੁਖਤਾਰ ਗਿੱਲ, ਵਿਸ਼ੇਸ਼ ਮਹਿਮਾਨ ਉਘੇ ਅਲੋਚਕ ਤੇ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਦੇ ਨਾਲ ਸਰਪ੍ਰਸਤ ਡਾ. ਵਿਕਰਮਜੀਤ, ਡਾ. ਆਤਮ ਸਿੰਘ ਰੰਧਾਵਾ, ਭੁਪਿੰਦਰ ਸਿੰਘ ਸੰਧੂ, ਸ਼ਾਇਰ ਇੰਦਰੇਸ਼ਮੀਤ ਦੇ ਬੇਟੇ ਕਰਨਮੀਤ, ਸੁਖਬੀਰ ਅੰਮ੍ਰਿਤਸਰੀ, ਸ਼ਾਇਰ ਪਰਮਿੰਦਰਜੀਤ ਦੇ ਬੇਟੇ ਰਵੀਜੀਤ ਸਿੰਘ ਨੇ ਪ੍ਰਧਾਨਗੀ ਕੀਤੀ।ਡਾ. ਨਰੇਸ਼ ਨੇ ਕਿਹਾ ਕਿ ਡਾ. ਰਵਿੰਦਰ ਜਿਸ ਤਰ੍ਹਾਂ ਸਰਲ ਤੇ ਸਹਿਜ਼ ਤਬੀਅਤ ਦੇ ਮਾਲਕ ਹਨ, ਉਸੇ ਤਰ੍ਹਾਂ ਦੀ ਉਨ੍ਹਾਂ ਦੀ ਸ਼ਾਇਰੀ ਹੈ।ਜੋ ਉਨਾਂ ਨੂੰ ਜ਼ਿੰਦਗੀ ਵਿੱਚ ਮਿਲਿਆ ਹੈ, ਉਸ ਨੂੰ ਹੀ ਉਨ੍ਹਾਂ ਨੇ ਇੱਕ ਵੱਖਰੇ ਅੰਦਾਜ਼ ਵਿੱਚ ਸ਼ਾਇਰੀ ਰਾਹੀਂ ਪੇਸ਼ ਕੀਤਾ ਹੈ।
                    ਡਾ. ਪਾਲ ਕੌਰ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਕਿਹਾ ਕਿ ਕਵਿਤਾ ਨੇ ਉਨਾਂ ਨੂੰ ਇੱਕ ਨਵਾਂ ਚਿਹਰਾ ਤੇ ਨਵੀਂ ਪਛਾਣ ਦਿੱਤੀ ਹੈ, ਕਿਉਂਕਿ ਮੈਂ ਸ਼ੁਰੂ ਤੋਂ ਹੀ ਕਿਸੇ ਦੇ ਪੈਰ ਦੀ ਜੁੱਤੀ ਬਣਨਾ ਪਰਵਾਨ ਨਹੀਂ ਸੀ ਕੀਤਾ।ਡਾ. ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਨੇ ਡਾ. ਪਾਲ ਕੌਰ ਨੇ ਇੱਕ ਵੱਖਰੀ ਕਿਸਮ ਦੀ ਸ਼ਾਇਰੀ ਕੀਤੀ ਹੈ ਅਤੇ ਉਨ੍ਹਾਂ ਦੀ ਕਵਿਤਾ ਵੱਖ-ਵੱਖ ਪੜਾਅ ਤਐ ਕਰਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਡਾ. ਪਾਲ ਕੌਰ ਦੀ ਸ਼ਾਇਰੀ ਵਿੱਚ ਲਗਾਤਾਰ ਨਿਖਾਰ ਆਇਆ ਹੈ।ਭੁਪਿੰਦਰ ਕੌਰ ਪ੍ਰੀਤ ਦੀ ਅਨੁਵਾਦਿਤ ਪੁਸਤਕ “ਰਿਲਕੇ ਦੇ ਖਤ” ਅਤੇ ਯੂ.ਕੇ ਤੋਂ ਸੁਖਦੇਵ ਸਿੰਘ ਬਾਂਸਲ ਦੀ ਪੁਸਤਕ “ਜੋਤੀ ਸਰੂਪ ਦੀ ਲੋਅ” ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
                    ਜੋਤੀ ਸਰੂਪ ਦੀ ਲੋਅ ਬਾਰੇ ਵਿਚਾਰ ਪੇਸ਼ ਕਰਦਿਆਂ ਡਾ. ਹੀਰਾ ਸਿੰਘ ਨੇ ਕਿਹਾ ਕਿ ਧਰਮ ਰਾਹੀਂ ਹੀ ਮਨੁੱਖ ਨੂੰ ਬਹੁਤ ਸਾਰਾ ਗਿਆਨ ਮਿਲਦਾ ਹੈ, ਕਿਉਂਕਿ ਬਹੁਤ ਸਾਰਾ ਗਿਆਨ ਧਰਮ ਗ੍ਰੰਥਾਂ ਵਿੱਚ ਹੈ ।
                      ਕਵੀ ਦਰਬਾਰ ਵਿੱਚ ਸ਼ੇਖਰ, ਜਗਜੀਤ ਮਾਨਵ, ਡਾ. ਨਿਰੰਜਨ, ਧਰਵਿੰਦਰ ਸਿੰਘ ਔਲਖ, ਕਵੀ ਹਰੀ ਸਿੰਘ ਗਰੀਬ, ਦਵਿੰਦਰ ਸਿੰਘ ਭੋਲਾ, ਬਲਜੀਤ ਤਲਵੰਡੀ, ਸਵਾਮੀ ਅੰਤਰ ਨੀਰਵ, ਮਨਦੀਪ ਘਈ, ਸੁਰਿੰਦਰ ਕਮਲ, ਕਮਲ ਗਿੱਲ ਆਦਿ ਸ਼ਾਇਰਾਂ ਨੇ ਕਲਾਮ ਪੇਸ਼ ਕਰਕੇ ਵਾਹ ਵਾਹ ਖੱਟੀ।ਮੰਚ ਸੰਚਾਲਨ ਕਰਦਿਆਂ ਅੱਖਰ ਮੈਗਜ਼ੀਨ ਦੇ ਸੰਪਾਦਕ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਾਇਰ ਵਿਸ਼ਾਲ ਨੇ ਪੂਰੇ ਪ੍ਰੋਗਰਾਮ ਨੂੰ ਇੱਕ ਲੜੀ ਵਿੱਚ ਪਰੋਈ ਰੱਖਿਆ ਅਤੇ ਭਾਵੁਕ ਅੰਦਾਜ਼ ਵਿੱਚ ਪਰਮਿੰਦਰਜੀਤ ਨੂੰ ਵਾਰ ਵਾਰ ਯਾਦ ਕੀਤਾ।
                   ਇਸ ਸਮੇਂ ਫਿਲਮ ਅਦਾਕਾਰ ਹਰਦੀਪ ਗਿੱਲ, ਅਨੀਤਾ ਦੇਵਗਨ, ਡਾ. ਅਰਵਿੰਦਰ ਧਾਲੀਵਾਲ, ਗੁਰਦੇਵ ਸਿੰਘ ਮਹਿਲਾਂਵਾਲਾ, ਪਰਵੀਨ ਪੁਰੀ, ਹਰਜੀਤ ਬਮਰਾ, ਡਾ. ਹਰਜੀਤ ਸਿੰਘ ਗਰੋਵਰ, ਸਦਾਜੀਤ ਸਿੰਘ ਬਮਰਾ, ਬਲਵਿੰਦਰ ਅਤਰੀ, ਵਿਪਨ ਗਿੱਲ, ਸਿਮਰਤ ਗਗਨ, ਹਰਭਜਨ ਬਾਜਵਾ, ਤਰਲੋਚਨ ਤਰਨਤਾਰਨ ਆਦਿ ਮੌਜ਼ੂਦ ਰਹੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …