Saturday, June 6, 2026

ਪਿੰਡ ਰੱਤੋਕੇ ਦੇ ਸਰਕਾਰੀ ਸਕੂਲ ਵਿਖੇ ਲਗਾਏ ਬੂਟੇ

ਸੰਗਰੂਰ, 28 ਮਾਰਚ (ਜਗਸੀਰ ਲੌਂਗੋਵਾਲ) – ਸਰਕਾਰੀ ਸਕੂਲ ਪਿੰਡ ਰੱਤੋਕੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਪਿੰਡ ਢੱਡਰੀਆਂ ਦੇ ਉੱਘੇ ਸਮਾਜ ਸੇਵੀ ਹਰਜਿੰਦਰ ਸਿੰਘ (ਰਾਜ ਵਿਰਕ) ਵਲੋਂ ਸਕੂਲ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ।ਉਨਾਂ ਕਿਹਾ ਜੇਕਰ ਅਸੀਂ ਕੁੱਝ ਵੀ ਦਾਨ ਦੇ ਰੂਪ ਵਿਚ ਦੇਣਾ ਚਾਹੁੰਦੇ ਹਾਂ ਤਾਂ ਇਹੋ ਜਿਹੇ ਸਕੂਲਾਂ ਚ` ਦੇਣਾ ਬਣਦਾ ਹੈ।ਸਕੂਲ ਕਮੇਟੀ ਵਲੋਂ ਹਰਜਿੰਦਰ ਸਿੰਘ (ਰਾਜ ਵਿਰਕ) ਦਾ ਸਨਮਾਨ ਵੀ ਕੀਤਾ ਗਿਆ।
                ਇਸ ਮੌਕੇ ਸਰਪੰਚ ਕੁਲਦੀਪ ਕੌਰ, ਇੰਚਾਰਜ਼ ਸੁਰਿੰਦਰ ਸਿੰਘ ਚਿੱਲੀ, ਰੇਨੂੰ ਸਿੰਗਲਾ, ਸਿਮਰਨਜੀਤ ਸਿੰਘ, ਮੰਗਲ ਸਿੰਘ ਆਦਿ ਮੌਜ਼ੂਦ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …