Monday, September 21, 2026

ਵਫਾਦਾਰੀਆਂ

ਪੰਜਾਬੀ ਕੌਮ ਨੇ ਸਦਾ ਹੱਕ ਸੱਚ ਦੀ ਗੱਲ ਕੀਤੀ
ਛੋਟੇ ਛੋਟੇ ਬੱਚਿਆਂ ਨੇ ਹੱਸ ਹੱਸ ਕੇ ਜਿੰਦੜੀਆਂ ਵਾਰੀਆਂ ਨੇ

ਜ਼ਾਲਮੋ ਜਿਹੜੇ ਤਖਤੋ ਤਾਜ ‘ਤੇ ਬੈਠ ਰਾਜ ਕਰਦੇ
ਸਿੰਘਾਂ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ

ਤਿਲਕ ਜੰਝੂ ਲਈ ਗੁਰਾਂ ਸੀਸ ਕਟਾਇਆ ਚਾਂਦਨੀ ਚੌਂਕ ਅੰਦਰ
ਬਾਬੇ ਬਘੇਲ ਸਿੰਘ ਨੇ ਲਾਲ ਕਿਲ੍ਹੇ ਤੇ ਮੱਲਾਂ ਮਾਰੀਆਂ ਨੇ।

ਸਾਡਾ ਉਗਾਇਆ ਅੰਨ ਖਾ ਕੇ ਸਾਡੇ ਹੀ ਮਾਰੋ ਡਾਂਗਾਂ
‘ਬੁਰਜ਼ ਵਾਲਿਆਂ’ ਇਹ ਕਿਧਰ ਦੀਆਂ ਵਫਾਦਾਰੀਆਂ ਨੇ।।

ਜਖ਼ਮੀ ਹੋਇਆ ਪੰਜਾਬ ਦਾ ਸੀਨਾ ਲੋਕੋ ਬਹੁਤ ਵਾਰੀ
ਪਰ ਹਰ ਵਾਰ ਪੰਜਾਬੀਆਂ ਨੇ ਬੜਕਾ ਮਾਰੀਆਂ ਨੇ

ਬਲਤੇਜ ਸੰਧੁ ਬੁਰਜ ਲੱਧਾ
ਪਿੰਡ ਬੁਰਜ ਲੱਧਾ, ਜਿਲਾ ਬਠਿੰਡਾ;
ਮੋ – 9465818158

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …