Wednesday, May 22, 2024

ਲਾਈ ਲੱਗ (ਸ਼ੇਅਰ)

ਝਿੜਕ ਨਾ ਮਾਰੀਏ ਆਸ਼ਕ ਨੂੰ
ਤੇ ਨਹਾਉਣਾ ਅਮਲੀ ਨੂੰ ਯੱਬ ਲੱਗੇ

ਪੈ ਜਾਏ ਜਿਸ ਨਾਲ ਪ੍ਰੀਤ ਗੂੜੀ
ਉਹੀ ਇਨਸਾਨ ਫੇਰ ਲੋਕੋ ਰੱਬ ਲੱਗੇ

ਸੱਚ ਹੁੰਦਾ ਏ ਕਹਿੰਦੇ ਬਹੁਤ ਕੌੜਾ
ਸੁਣ ਕੇ ਝੂਠੇ ਨੂੰ ਸੱਤੀਂ ਕੱਪੜੀ ਅੱਗ ਲੱਗੇ

ਠੱਗਿਆ ਜਾਏ ਇਨਸਾਨ ਇੱਕ ਵਾਰ ਜਿਹੜਾ
ਫੇਰ ਹਰ ਇੱਕ ਬੰਦਾ ਹੀ ਉਸ ਨੂੰ ਠੱਗ ਲੱਗੇ

ਘਰਦਿਆਂ ਦੀ ਘੱਟ ਤੇ ਬੇਗਾਨਿਆਂ ਦੀ ਵੱਧ ਸੁਣੇ ਜਿਹੜਾ
ਬੰਦਾ ਉਹ ਮੈਨੂੰ ਸੰਧੂਆ ਸਿਰੇ ਦਾ ਲਾਈ ਲੱਗ ਲੱਗੇ। 28032021

ਬਲਤੇਜ ਸੰਧੁ ਬੁਰਜ ਲੱਧਾ
ਬਠਿੰਡਾ। ਮੋ – 9465818158

Check Also

ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਪ੍ਰਫੁਲਿਤਾ ਲਈ ਲੋਕ ਸਭਾ ਉਮੀਦਵਾਰਾਂ ਨੂੰ ਸੌਂਪੇ ਮੰਗ ਪੱਤਰ

ਅੰਮ੍ਰਿਤਸਰ, 22 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਸੁਹਿਰਦਤਾ …