Thursday, July 23, 2026

ਕੌਮਾਂਤਰੀ ਰੰਗ ਮੰਚ ਦਿਵਸ ਮਨਾਇਆ

ਅੰਮ੍ਰਿਤਸਰ, 28 ਮਾਰਚ (ਦੀਪ ਦਵਿੰਦਰ ਸਿੰਘ) – ਅੱਜ ਕੌਮਾਂਤਰੀ ਰੰਗ ਮੰਚ ਦਿਵਸ ਜੀ.ਐਸ.ਕੇ ਪ੍ਰੋਡਕਸ਼ਨ ਵਲੋਂ ਸਥਾਨਕ ਰਾਣੀ ਕਾ ਬਾਗ਼ ਵਿਖੇ ਮਨਾਇਆ ਗਿਆ।ਉਘੇ ਰੰਗ ਮੰਚ ਕਲਾਕਾਰ ਵਿਜੇ ਸ਼ਰਮਾ ਦੀ ਅਗਵਾਈ ਵਿੱਚ ਇਕੱਤਰ ਕਲਾਕਾਰਾਂ ਨੇ ਆਪੋ ਆਪਣੇ ਰੰਗ ਮੰਚ ਅਨੁਭਵ ਸਾਂਝੇ ਕੀਤੇ।ਸ਼ਾਇਰ ਦੇਵ ਦਰਦ ਨੇ ਸ਼ਾਇਰਾਨਾ ਅੰਦਾਜ਼ ਵਿਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਵਿਜੇ ਸ਼ਰਮਾ ਨੇ ‘ਜੀ ਆਇਆਂ’ ਕਹਿੰਦਿਆਂ ਦੱਸਿਆ ਕਿ ਜੀਵਨ ਇੱਕ ਰੰਗਮੰਚ ਹੈ।ਮਨੁੱਖ ਜਿੰਦਗੀ ਭਰ ਕੋਈ ਨਾ ਕੋਈ ਰੋਲ ਕਰਦਾ ਹੈ।
                ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਰੰਗ ਮੰਚ ਅਤੇ ਕਹਾਣੀ ਨੂੰ ਸਾਂਝੇ ਸੁਤਰ ਵਿਚ ਪਰੋ ਕੇ ਗੱਲਬਾਤ ਕੀਤੀ। ਕਲਾਕਾਰ ਮੀਨੂੰ ਸ਼ਰਮਾ ਅਤੇ ਕਾਜਲ ਸ਼ਰਮਾ ਨੇ ਕਿਹਾ ਕਿ ਰੰਗ ਮੰਚ ਔਰਤਾਂ ਨੂੰ ਸਮਾਜਿਕ ਵਲਗਣਾ ਤੋਂ ਉਪਰ ਉਠ ਕੇ ਗੱਲ ਕਰਨ ਦੀ ਜੁਗਤ ਦੱਸਦਾ ਹੈ।ਅਮਰਪਾਲ, ਗੁਲਸ਼ਨ ਸੱਗੀ ਅਤੇ ਰਾਕੇਸ਼ ਸ਼ਰਮਾ ਨੇ ਵੀ ਇਸ ਸਮੇਂ ਆਪਣੇ ਕੌੜੇ ਮਿੱਠੇ ਤਜਰਬਿਆਂ ਰਾਹੀਂ ਯਾਦਾਂ ਸਾਂਝੀਆਂ ਕੀਤੀਆਂ।ਪਰਵਿੰਦਰ ਗੋਲਡੀ ਅਤੇ ਮੋਹਿਤ ਨੇ ਵੀ ਆਪਣ ਵਿਚਾਰ ਸਾਂਝੇ ਕੀਤੇ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …