ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਔਰਤਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ
ਸਮਰਪਿੱਤ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇਕ ਵੈਬੀਨਾਰ ਕਰਵਾਇਆ ਗਿਆ।ਜਿਸ ਦਾ ਵਿਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦਾ ਅਜੋਕੇ ਸਮੇਂ ਨਾਲ ਤੁਲਨਾਤਮਕ ਅਧਿਐਨ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਬਲਜੀਤ ਕੌਰ ਨੇ ਮੁੱਖ ਬੁਲਾਰੇ ਮਿਸ ਕੁਲਵਿੰਦਰ ਕੌਰ ਕੋਆਰਡੀਨੇਟਰ, ਬੀਬੀ ਕੌਲਾਂ ਜੀ ਡਿਗਰੀ ਕਾਲਜ ਅੰਮ੍ਰਿਤਸਰ ਨੂੰ ‘ਜੀ ਆਇਆਂ’ ਕਿਹਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਮਿਸ ਕੁਲਵਿੰਦਰ ਕੌਰ ਵੱਲੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਜੋਕੇ ਸਮੇਂ ਨਾਲ ਜੋੜਦੇ ਹੋਏ ਉਹਨਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਹੱਕ ਲਈ ਲੜਨਾ, ਗਰੀਬ ਲਈ ਖੜਨਾ, ਚੰਗੇ ਕਰਮ ਕਰਨਾ, ਜੀਵਨ ਦੀ ਨਾਸਵਾਨਤਾ ਅਤੇ ਪਰਮਾਤਮਾ ਨੂੰ ਅੰਦਰ ਤੋਂ ਜਾਣ ਜਾਣਾ ਹੀ ਸਮੇਂ ਦੀ ਮੰਗ ਹੈ।ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜਾਣਿਆ ਇੰਜ਼ ਪ੍ਰਤੀਤ ਹੁੰਦਾ ਜਿਵੇਂ ਉਹਨਾਂ ਅੱਜ ਦੇ ਸੰਦਰਭ ਵਿੱਚ ਹੀ ਇਹ ਸਿੱਖਿਆਵਾਂ ਦਿੱਤੀਆਂ।ਅੱਜ ਸਮਾਂ ਹੈ ਉਹਨਾਂ ਅਸੂਲਾਂ ‘ਤੇ ਚੱਲਣ ਦਾ ਜਿਹੜੇ ਗੁਰੂ ਜੀ ਦੱਸ ਗਏ।ਮੈਡਮ ਪ੍ਰਿੰਸੀਪਲ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੇ ਆਯੋਜਕਾਂ ਡਾ. ਵੰਦਨਾ ਬਜਾਜ, ਮੈਡਮ ਮਨਜੀਤ ਮਿਨਹਾਸ ਅਤੇ ਮੈਡਮ ਨੀਤੂ ਨੂੰ ਭਵਿੱਖ ਵਿਚ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਪ੍ਰੇਰਿਆ।
ਇਸ ਮੌਕੇ ਕਾਲਜ ਕੌਂਸਲ ਮੈਂਬਰ ਡਾ. ਖੁਸਪਾਲ ਕੌਰ, ਡਾ. ਕੁਸੁਮ ਦੇਵਗਨ, ਮੈਡਮ ਪਰਮਿੰਦਰ ਕੌਰ ਅਤੇ ਡਾ. ਸੁਰਿੰਦਰ ਕੌਰ ਹਾਜ਼ਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media