Saturday, September 26, 2026

ਕੋਰੋਨਾ ਤੋਂ ਬਚਣ ਲਈ ਯਕੀਨੀ ਬਣਾਓ ਮਾਸਕ ਦੀ ਵਰਤੋਂ -ਸੋਨੀ

ਚਾਵਲਾ ਕੰਪਿਊਟਰ ਐਜੂਕੇਸ਼ਨ ਸੁਸਾਇਟੀ ਨੂੰ ਦਿੱਤਾ 1.50 ਲੱਖ ਦਾ ਚੈਕ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਕੋਰੋਨਾ ਦੀ ਦੂਜੀ ਲਹਿਰ ਤੋ ਬੱਚਣ ਲਈ ਜ਼ਰੂਰੀ ਹੈ ਕਿ ਅਸ਼ੀ ਸਾਰੇ ਮਾਸਕ ਦੀ ਵਰਤੋ ਨੂੰ ਯਕੀਨੀ ਬਣਾਈਏ ਅਤੇ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੀਏ।ਓਮ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪ੍ਰਕਾਸ਼ ਸੋਨੀ ਨੇ ਆਪਣੇ ਗ੍ਰਹਿ ਵਾਰਡ ਨੰ: 57 ਦੇ ਅਧੀਨ ਪੈਦੇ ਇਲਾਕੇ ਨਵਾਂ ਕੋਟ ਵਿਖੇ ਸਥਿਤ ਚਾਵਲਾ ਕੰਪਿਊਟਰ ਐਜਕੂਸ਼ੇਨ ਸੁਸਾਇਟੀ ਨੂੰ ਗਰੀਬ ਬੱਚਿਆਂ ਨੂੰ ਕੰਪਿਊਟਰ ਸਿਖਾਉਣ ਅਤੇ ਪੜਾਈ ਲਈ ਮਦਦ ਕਰਨ ਲਈ 1.50 ਲੱਖ ਰੁਪਏ ਦਾ ਚੈਕ ਦੇਣ ਸਮੇ ਕੀਤਾ।
                          ਸੋਨੀ ਨੇ ਕਿਹਾ ਕਿ ਸਾਡੀ ਸਭ ਦੀ ਲਾਪਰਵਾਹੀ ਦੇ ਨਾਲ ਹੀ ਕਰੋਨਾ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੀੜ ਭੜੱਕੇ ਵਾਲੀਆਂ ਥਾਵਾਂ ਤੋ ਜਾਣ ਤੋ ਗੁਰੇਜ਼ ਕਰਨ, ਸਮੇਂ-ਸਮੇਂ ਆਪਣੇ ਹੱਥ ਸਾਫ ਕਰਨ ਅਤੇ ਮਾਸਕ ਦੀ ਵਰਤੋ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ।ਸੋਨੀ ਨੇ ਕਿਹਾ ਕਿ 45 ਸਾਲ ਦੀ ਉਮਰ ਤੋਂ ਵੱਧ ਸਭ ਵਿਅਕਤੀ ਨੂੰ ਕੋਵਿਡ 19 ਦਾ ਟੀਕਾ ਜ਼ਰੂਰ ਲਗਾਉਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕੋਰੋਨਾ ਮਹਾਂਮਾਰੀ ਵਿਰੁੱਧ ਲੜ੍ਹਨ ਵਿਚ ਕਾਫ਼ੀ ਸਹਾਇਕ ਹੈ।ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਹ ਟੀਕਾ ਲੋਕਾਂ ਨੂੰ ਮੁਫ਼ਤ ਵਿੱਚ ਲਗਾਇਆ ਜਾ ਰਿਹਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਆਪਣੇ ਨਜ਼ਦੀਕੀ ਸਿਹਤ ਕੇਂਦਰ ਜਾ ਕੇ ਇਹ ਟੀਕਾ ਜ਼ਰੂਰੀ ਲਗਵਾਉਣ।
                     ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਰਵੀ ਕਾਂਤ, ਚਾਵਲਾ ਕੰਪਿਊਟਰ ਅਤੇ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਵਲਾ, ਜਤਿੰਦਰ ਸਿੰਘ ਚਾਵਲਾ, ਰਾਕੇਸ਼ ਖੰਨਾ, ਅੰਕਿਤ ਖੰਨਾ, ਸਰਤਾਜ ਸਿੰਘ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …