Sunday, June 29, 2025
Breaking News

ਪੰਜਾਬ ਦਿਵਸ ‘ਤੇ ਜਨਵਾਦੀ ਲੇਖਕ ਸੰਘ ਦੀ ਇਕੱਤਰਤਾ

ਜਨਵਾਦੀ ਲੇਖਕ ਸੰਘ ਦੀ ਇਕੱਤਰਤਾ 'ਚ ਸ੍ਰੀ ਨਿਰਮਲ ਅਰਪਨ, ਦੀਪ ਦਵਿੰਦਰ ਸਿੰਘ, ਦੇਵ ਦਰਦ, ਹਰਭਜਨ ਖੇਮਕਰਨੀ ਅਤੇ ਹਾਜ਼ਰ ਮੈਂਬਰ।
ਜਨਵਾਦੀ ਲੇਖਕ ਸੰਘ ਦੀ ਇਕੱਤਰਤਾ ‘ਚ ਸ੍ਰੀ ਨਿਰਮਲ ਅਰਪਨ, ਦੀਪ ਦਵਿੰਦਰ ਸਿੰਘ, ਦੇਵ ਦਰਦ, ਹਰਭਜਨ ਖੇਮਕਰਨੀ ਅਤੇ ਹਾਜ਼ਰ ਮੈਂਬਰ।

ਅੰਮ੍ਰਿਤਸਰ, 1 ਨਵੰਬਰ (ਦੀਪ ਦਵਿੰਦਰ)- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਦੀ ਇਕੱਤਰਤਾ ਸ਼ਾਇਰ ਨਿਰਮਲ ਅਰਪਣ ਦੇ ਗ੍ਰਹਿ ਵਿਖੇ ਹੋਈ। ਪੰਜਾਬ ਦਿਵਸ ‘ਤੇ ਹੋਈ ਇਸ ਸਾਹਿਤਕ ਮਿਲਨੀ ਦੀ ਪ੍ਰਧਾਨਗੀ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਹਰਭਜਨ ਖੇਮਕਰਨੀ ਅਤੇ ਨਿਰਮਲ ਅਰਪਨ ਨੇ ਸਾਂਝੇ ਰੂਪ ਵਿੱਚ ਕੀਤੀ। ਹਾਜ਼ਰ ਲੇਖਕ ਵਿਦਵਾਨਾਂ ਨੇ ਸਾਂਝੇ ਤੌਰ ਤੇ ਪ੍ਰੋ: ਪੂਰਨ ਸਿੰਘ ਦੀਆਂ ਸਤਰਾਂ ”ਪੰਜਾਬ ਜਿਊਂਦਾ ਗੁਰੂ ਦੇ ਨਾਮ” ਦੇ ਹਵਾਲੇ ਨਾਲ ਸ਼ੁਰੂ ਹੋਈ ਗੱਲਬਾਤ ਪੰਜਾਬ ਦੀ ਅਜੋਕੀ ਹਾਲਤ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਰਾਜਨੀਤਕ ਧਿਰਾਂ ਨੇ ਸਿਆਸੀ ਲਾਹਾ ਲੈਣ ਖਾਤਿਰ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਤਾਂ ਬਣਾ ਲਿਆ ਪਰ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕਿਸੇ ਵੀ ਸਿਆਸੀ ਧਿਰ ਨੇ ਸੁਹਿਰਦਾ ਨਾਲ ਕੋਈ ਵੀ ਨਿੱਘਰ ਕਦਮ ਨਹੀਂ ਪੁੱਟਿਆ। ਲਗਭਗ ਅੱਧੀ ਸਦੀ ਦੇ ਇਸ ਲੰਬੇ ਵਕਫ਼ੇ ਵਿੱਚ ਪੰਜਾਬ ਨੂੰ ਨਾ ਆਪਣੀ ਹਾਈ ਕੋਰਟ ਅਤੇ ਨਾ ਹੀ ਆਪਣੀ ਰਾਜਧਾਨੀ ਨਸੀਬ ਹੋਈ ਹੈ। ਪੰਜਾਬ ਅੰਦਰ ਰਾਜ ਕਰਦੀਆਂ ਧਿਰਾਂ ਭਾਸ਼ਾ ਐਕਟ ਲਾਗੂ ਕਰਨ ਵਿੱਚ ਹਮੇਸ਼ਾਂ ਅਨਾਕਾਨੀ ਕਰਦੀਆਂ ਰਹੀਆਂ ਹਨ, ਜਿਸ ਕਰਕੇ ਸਰਕਾਰੀ ਦਫਤਰਾਂ ਵਿੱਚ ਅਫਸਰਸ਼ਾਹੀ ਕੰਮ ਕਾਜ ਪੰਜਾਬੀ ਵਿੱਚ ਨਹੀਂ ਕਰਦੀ ਅਤੇ ਰਾਜ ਦੇ ਬਹੁਤ ਸਾਰੇ ਸਕੂਲਾਂ ਵਿੱਚ ਬੱਚਿਆਂ ਤੇ ਪੰਜਾਬੀ ਬੋਲਣ ਦੀ ਪਾਬੰਦੀ ਹੈ। ਇਸੇ ਲਈ ਲੇਖਕ ਜਥੇਬੰਦੀਆਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਨਿਰੰਤਰ ਅਵਾਜ਼ ਉਠਾਉਂਦੀਆਂ ਰਹਿੰਦੀਆਂ ਹਨ। ਇਸ ਇਕੱਠ ਵਿੱਚ ਡਾ. ਹਜ਼ਾਰਾ ਸਿੰਘ ਚੀਮਾ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਇੰਦਰ ਸਿੰਘ ਮਾਨ, ਧਰਵਿੰਦਰ ਔਲਖ, ਹਰਬੰਸ ਸਿੰਘ ਨਾਗੀ, ਗੁਰਬਾਜ ਸਿੰਘ ਤੋਲਾ ਨੰਗਲ, ਰਵੀ ਠਾਕੁਰ, ਕਲਿਆਣ ਅੰਮ੍ਰਿਤਸਰੀ, ਕੁਲਵੰਤ ਸਿੰਘ ਅਣਖੀ, ਮਨਮੋਹਨ ਬਾਸਰਕੇ ਅਤੇ ਜਗਤਾਰ ਗਿੱਲ ਤੋਂ ਇਲਾਵਾ ਕਈ ਲੇਖਕ ਮਿੱਤਰ ਹਾਜ਼ਰ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply