Monday, March 16, 2026

ਸਕੂਲਾਂ ਦੇ ਨਵੇਂ ਸੈਸ਼ਨ ਦੀ ਗੁਰਬਾਣੀ ਨਾਲ ਕੀਤੀ ਆਰੰਭਤਾ

ਹਰ ਬੱਚਾ ਗੁਰਬਾਣੀ ਦਾ ੳਟ ਆਸਰਾ ਲੈ ਕੇ ਕਰੇ ਹਰ ਕਾਰਜ਼ – ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਨਵੇਂ ਸੈਸ਼ਨਾਂ ਦੀ ਆਰੰਭਤਾ ਸਮੇਂ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਵਿਖੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਸ੍ਰੀ ਸੰਪਤ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਨੇ ਕਥਾ ਕੀਰਤਨ ਦੀ ਹਾਜ਼ਰੀ ਲਵਾਈ।
ਸੰਸਥਾ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਾਰੇ ਸਕੂਲਾਂ ਦੇ ਨਵੇ ਸੈਸ਼ਨ ਅਤੇ ਚੱਲ ਰਹੇ ਕਾਰਜ਼ਾਂ ਦੀ ਚੜ੍ਹਦੀ ਕਲਾ ਲਈ 7 ਦਿਨਾਂ ਤੋਂ ਸ੍ਰੀ ਸੰਪਤ ਅਖੰਡ ਪਾਠ ਸਾਹਿਬ ਅਤੇ ਲਗਾਤਾਰ ਜਪੁਜੀ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਸਕੂਲ ਵਿਚ ਚੱਲ ਰਹੀਆਂ ਸਨ।ਰੋਜ਼ਾਨਾ ਸ਼ਾਮ ਨੂੰ ਕੀਰਤਨ ਸਮਾਗਮ ਵੀ ਕਰਵਾਏ ਗਏ।ਉਨਾਂ ਨੇ ਜਿਥੇ ਸਮੁੱਚੇ ਪਾਠੀ ਸਿੰਘਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਸਮੁੱਚੇ ਟੀਚਿੰਗ ਸਟਾਫ਼ ਤੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਦੀ ਸ਼ਲਾਘਾ ਕੀਤੀ, ਜਿੰਨਾਂ ਨੇ ਲਗਾਤਾਰ 7 ਦਿਨਾਂ ਤੋਂ ਪਾਠੀ ਸਿੰਘਾਂ ਅਤੇ ਆਈ ਸੰਗਤ ਦੀ ਸੇਵਾ ਕੀਤੀ।ਭਾਈ ਸਾਹਿਬ ਨੇ ਕਿਹਾ ਕਿ ਟਰੱਸਟ ਵਲੋਂ ਜੋ ਸਕੂਲ ਚਲਾਏ ਜਾ ਰਹੇ ਹਨ, ਉਨਾਂ ਸਕੂਲਾਂ ਵਿਚ ਦੁਨਿਆਵੀ ਪੜਾਈ ਦੇ ਨਾਲ-ਨਾਲ ਅਧਿਆਤਮਕ ਪੜਾਈ ਵੀ ਕਰਵਾਈ ਜਾਂਦੀ ਹੈ।ਜਿਸ ਸਦਕਾ ਬੱਚੇ
ਹਮੇਸ਼ਾਂ ਬੁਲੰਦੀਆਂ ‘ਤੇ ਪਹੁੁੰਚਦੇ ਹਨ ਅਤੇ ਕਦੇ ਵੀ ਗਲਤ ਰਸਤੇ ਨਹੀ ਪੈਂਦੇ।
                    ਇਸ ਮੌਕੇ ਟਹਿਲਇੰਦਰ ਸਿੰਘ, ਰਜਿੰਦਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਜਸਵਿੰਦਰ ਸਿੰਘ, ਬੀਬੀ ਜਤਿੰਦਰ ਕੌਰ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …