Wednesday, March 25, 2026

ਫੈਡਰੇਸ਼ਨ ਮਹਿਤਾ ਨੇ ਪੰਜਾਬ ਬੰਦ ਦੌਰਾਨ ਕੀਤੇ ਰੋਸ ਮੁਜਾਹਰੇ – ਢੋਟ ਸਾਥੀਆਂ ਸਮੇਤ ਗ੍ਰਿਫਤਾਰ

ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਫੈਡਰੇਸ਼ਨ ਮਹਿਤਾ ਦਾ ਸੰਘਰਸ਼ ਰਹੇਗਾ ਜ਼ਾਰੀ – ਢੋਟ

PPN01111412

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਖੂਨੀ ਦਰਿੰਦਿਆਂ ਵੱਲੋਂ ਹਜ਼ਾਰਾਂ ਦੀ ਸੰਖਿਆ ਵਿਚ ਮਾਰੇ ਗਏ ਨਿਰਦੋਸ਼ ਅਤੇ ਬੇਕਸੂਰ ਸਿੱਖਾਂ ਦੇ ਪਰਿਵਾਰਾਂ ਨੂੰ ਇੰਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਅੱਜ ਕੀਤੇ ਗਏ ਪੰਜਾਬ ਬੰਦ ਦੌਰਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਸੈਂਕੜੇ ਵਰਕਰਾਂ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਬੱਸਾਂ, ਰੇਲਾਂ ਅਤੇ ਆਵਾਜ਼ਾਈ ਰੋਕ ਕੇ ਰੋਸ਼ ਮੁਜਾਹਰੇ ਕੀਤੇ। ਅੱਜ ਸਵੇਰੇ ਜਦੋਂ ਜ਼ਿਲ੍ਹਾ ਪ੍ਰਧਾਨ ਕੌਂਸਲਰ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਫੈਡਰੇਸ਼ਨ ਦੇ ਵਰਕਰਾਂ ਨੇ ਰਾਮਬਾਗ ਫਾਟਕ ਤੇ ਬੈਠਕੇ ਰੇਲਾਂ ਰੋਕੀਆਂ ਤਾਂ ਸਤਾਬਦੀ ਗੱਡੀ ਰੁਕਣ ਤੇ ਉਨ੍ਹਾਂ ਦਾ ਤਕਰਾਰ ਪੁਲਿਸ ਦੇ ਅਧਿਕਾਰੀਆਂ ਨਾਲ ਹੋ ਗਿਆ। ਫੈਡਰੇਸ਼ਨ ਦੇ ਵਰਕਰ ਰੇਲਵੇ ਪਟੜੀ ਤੇ ਬੈਠ ਗਏ ਅਤੇ ਸ਼ਾਂਤਮਈ ਢੰਗ ਨਾਲ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਨ ਲੱਗ ਗਏ। ਢੋਟ ਨਾਲ ਹੋਈ ਨੋਕਝੋਕ ਤੋਂ ਬਾਅਦ ਵੱਡੀ ਸੰਖਿਆ ਵਿਚ ਪਹੁੰਚੀ ਹੋਈ ਪੁਲਿਸ ਫੋਰਸ ਵੱਲੋਂ ਢੋਟ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਉਨ੍ਹਾਂ ਨੂੰ ਥਾਣਾ ਛੇਹਰਟਾ ਲੈ ਗਈ। ਇਸ ਮੌਕੇ ਢੋਟ ਨੇ ਕਿਹਾ ਕਿ ਜਦੋਂ ਤੱਕ ਪੀੜ੍ਹਤ ਪਰਿਵਾਰਾਂ ਨੂੰ ਇੰਨਸਾਫ ਨਹੀਂ ਮਿਲ ਜਾਂਦਾ ਫੈਡਰੇਸ਼ਨ ਮਹਿਤਾ ਅਤੇ ਹੋਰ ਸਿੱਖ ਜਥੇਬੰਦੀਆਂ ਚੈਨ ਨਾਲ ਨਹੀਂ ਬੈਠਣਗੀਆਂ।

PPN01111413
ਪੀੜ੍ਹਤ ਪਰਿਵਾਰਾਂ ਨੂੰ ਹੱਲ ਹੀਲੇ ਇੰਨਸਾਫ ਦਿਵਾਇਆ ਜਾਵੇਗਾ ਭਾਵੇਂ ਫੈਡਰੇਸ਼ਨ ਦੇ ਵਰਕਰਾਂ ਨੂੰ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਉਨ੍ਹਾਂ ਕਿਹਾ ਕਿ ਪੀੜ੍ਹਤ ਪਰਿਵਾਰਾਂ ਨੂੰ ਇੰਨਸਾਫ ਅਤੇ ਦੋਸ਼ੀਆਂ ਤੇ ਕਾਰਵਾਈ ਜੇਕਰ ਨਾ ਕੀਤੀ ਗਈ ਤਾਂ ਉਹ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ 30 ਸਾਲ ਬਾਅਦ ਵੀ ਦੋਸ਼ੀਆਂ ਤੇ ਕੋਈ ਕਾਰਵਾਈ ਨਾ ਹੋਣਾ ਸਮਝ ਤੋਂ ਬਾਹਰ ਹੈ ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਕਿ ਕੇਂਦਰ ਸਰਕਾਰ ਦੋਸ਼ੀਆਂ ਨੂੰ ਸਜਾਵਾਂ ਦੇਣ ਵਿਚ ਅਹਿਮ ਰੋਲ ਅਦਾ ਕਰੇ।

PPN01111414
ਇਸ ਮੌਕੇ ਜਥੇ. ਕੁਲਵੰਤ ਸਿੰਘ ਢੋਟ, ਕੌਮੀ ਸੀ. ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਮੀਰਾਕੋਟ, ਰਛਪਾਲ ਸਿੰਘ ਲੁਹਾਰਕਾ, ਮਨਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਰਾਜੌਕੇ, ਮਨਜੀਤ ਸਿੰਘ ਬੂਟਾ, ਮਧੂਪਾਲ ਸਿੰਘ ਗੋਗਾ, ਸਰਬਜੀਤ ਸਿੰਘ ਸਬਾ, ਬਲਜਿੰਦਰ ਸਿੰਘ ਵੱਲਾ, ਬਲਰਾਜ ਸਿੰਘ ਵੱਲਾ, ਕੁਲਵਿੰਦਰ ਸਿੰਘ ਢੋਟ, ਮਨਜੀਤ ਸਿੰਘ ਬਾਠ, ਮਨਪ੍ਰੀਤ ਸਿੰਘ ਵਿੱਕੀ, ਅਮਰਜੀਤ ਸਿੰਘ ਲਾਡੀ, ਰਮਨਪ੍ਰੀਤ ਸਿੰਘ ਤੁੰਗ ਆਦਿ ਤੋਂ ਇਲਾਵਾ ਸੈਕੜੇ ਵਰਕਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਢੋਟ ਦੀ ਗ੍ਰਿਫਤਾਰੀ ਤੋਂ ਬਾਅਦ ਫੈਡਰੇਸ਼ਨ ਮਹਿਤਾ ਦੇ ਮੈਂਬਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਆਪਣੇ ਤੌਰ ਤੇ ਸ਼ਾਂਤਮਈ ਢੰਗ ਨਾਲ ਬਜ਼ਾਰਾਂ ਨੂੰ ਬੰਦ ਕਰਵਾਇਆ ਅਤੇ ਲੋਕਾਂ ਨੂੰ ਪੰਜਾਬ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply