ਭਾਟੀਆ ਵਾਰਡ ਨੰਬਰ 20 ਦੇ ਪ੍ਰਧਾਨ ਬਣੇ

ਅੰਮ੍ਰਿਤਸਰ 1 ਨਵੰਬਰ (ਸੁਖਬੀਰ ਸਿੰਘ) – ਸਥਾਨਕ ਨਿਊ ਗੋਲਡਨ ਐਵੀਨਿਊ ਵਿਖੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਸ਼ਾਮਿਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਅਕਾਲੀ ਜਥੇ ਦੇ ਮੁੱਖ ਬੁਲਾਰੇ ਸਮਸ਼ੇਰ ਸਿੰਘ ਸ਼ੇਰਾ, ਕੌਂਸਲਰ ਦਿਲਬਾਗ ਸਿੰਘ, ਜਥੇ ਦੇ ਮੀਤ ਪ੍ਰਧਾਨ ਅਮਰੀਕ ਸਿੰਘ ਮੱਲੀ ਅਤੇ ਨਰਿੰਦਰ ਸਿੰਘ ਬਿੱਟੂ ਐਮ.ਆਰ. ਸ਼ਾਮਿਲ ਹੋਏ। ਸਮਾਗਮ ਵਿਚ ਪਾਰਟੀ ਪ੍ਰਤੀ ਵਧੀਆ ਕੰਮ ਅਤੇ ਸੇਵਾਵਾਂ ਨੂੰ ਦੇਖਦੇ ਹੋਏ ਉਘੇ ਸਮਾਜ ਸੇਵਕ ਤਜਿੰਦਰ ਸਿੰਘ ਭਾਟੀਆਂ ਨੂੰ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਵਾਰਡ ਨੰਬਰ 20 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਪਕਾਰ ਸਿੰਘ ਸੰਧੂ ਨੇ ਭਾਟੀਆ ਨੂੰ ਨਿਯੁਕਤੀ ਪੱਤਰ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਜ਼ਲਦੀ ਹੀ ਜ਼ਿਲ੍ਹਾ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਅਤੇ ਵਾਰਡ ਪ੍ਰਧਾਨ ਅਤੇ ਵਾਰਡ ਦੀਆਂ ਕਮੇਟੀਆਂ ਦਾ ਐਲਾਨ ਕੀਤਾ ਜਾਵੇਗਾ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਵਾਲੇ ਅਤੇ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇਖਦੇ ਹੋਏ ਅੱਗੇ ਲਿਆਂਦਾ ਜਾਵੇਗਾ ਅਤੇ ਯੋਗ ਅਹੁੱਦੇ ਦਿੱਤੇ ਜਾਣਗੇ। ਇਸ ਮੌਕੇ ਭਾਟੀਆ ਨੇ ਆਪਣੀ ਨਿਯੁਕਤੀ ਲਈ ਉਪਕਾਰ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਸੌਂਪੀ ਸੇਵਾ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਵਾਰਡ ਵਿਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਅਕਾਲੀ ਜਥੇ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਐਮ.ਆਰ, ਕੁਲਦੀਪ ਸਿੰਘ ਬਿੱਲਾ, ਅਮਨਦੀਪ ਸਿੰਘ ਹੈਰੀ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਵਪਾਰ ਵਿੰਗ, ਅਮਨਦੀਪ ਸਿੰਘ ਅਜ਼ਾਦ ਹੋਟਲ, ਸਤਨਾਮ ਸਿੰਘ ਭਾਟੀਆ, ਕ੍ਰਿਪਾਲ ਸਿੰਘ, ਹਰਜੀਤ ਸਿੰਘ ਢਿੱਲੋਂ, ਅਵਤਾਰ ਸਿੰਘ ਰਾਜੂ, ਜਥੇ ਦੇ ਵਿੱਤ ਸਕੱਤਰ ਰਾਣਾ ਸ਼ਰੀਫਪੁਰਾ, ਜਸਮੀਤ ਸਿੰਘ ਭਾਟੀਆ, ਅਮਨ ਐਰੀ, ਗੋਲਡੀ ਛੀਨਾ, ਦੀਪ ਗਿਫਟੀ, ਕੁਲਦੀਪ ਸਿੰਘ ਮਕਬੂਲਪੁਰਾ, ਬਿੱਲਾ ਘੁੰਮਣ, ਰਾਜੂ ਸੁਲਤਾਨਵਿੰਡ, ਹਰਪ੍ਰੀਤ ਸਿੰਘ ਡੋਲਰ, ਸ਼ਰਨਜੀਤ ਸਿੰਘ, ਐਸ. ਮੋਨੂੰ ਆਦਿ ਹਾਜ਼ਰ ਸਨ।
Punjab Post Daily Online Newspaper & Print Media