Wednesday, September 2, 2026

ਫਿਲਮ ‘ਮੈਂਗੋ ਡਰੀਮਜ਼’ ਦੀ ਅੰਮ੍ਰਿਤਸਰ ਤੇ ਤਰਨਤਾਰਨ ਦੀ ਸ਼ੂਟਿੰਗ ਮੁਕੰਮਲ

PPN01111419

ਅੰਮ੍ਰਿਤਸਰ, 1 ਨਵੰਬਰ (ਦੀਪ ਦਵਿੰਦਰ) – ਸਾਈ ਕ੍ਰਇਏਸ਼ਨਜ਼ ਦੇ ਸਹਿਯੋਗ ਨਾਲ ਹਾਲੀਵੁੱਡ ਦੀ ਅੰਗਰੇਜ਼ੀ ਫਿਲਮ “ਮੈਂਗੋ ਡਰੀਮਜ਼” ਦੀ ਸ਼ੂਟਿੰਗ ਜੋ ਅੰਮ੍ਰਿਤਸਰ ਤੇ ਤਰਨਤਾਰਨ ਦੇ ਆਲੇ ਦੁਆਲੇ ਹੋ ਰਹੀ ਸੀ, ਅੱਜ ਖਤਮ ਹੋ ਗਈ। ਇਸ ਫਿਲਮ ਦੇ ਨਿਰਦੇਸ਼ਕ, ਅਮਰੀਕਾ ਤੌਂ ਜਾਨ ਅਪਚਰਚ, ਕੈਮਰਾਮੈਨ ਨਾਉਮਨ ਅਹਿਸਾਨ, ਆਰਟ ਡਾਇਰੈਕਟਰ, ਅਜੀਤ ਪਟਨਾਇਕ, ਲੇਖਕ ਮਜ਼ਾਹਿਰ ਰਹੀਮ ਤੇ ਪੋ੍ਰਡਿਊਸਰ ਅਨਾਮਿਕਾ ਸ਼ਰਮਾ ਹਨ। ਮੁੱਖ ਕਿਰਦਾਰ,ਐਨ ਐਸ ਡੀ ਦੇ ਸਾਬਕਾ ਨਿਰਦੇਸ਼ਕ, ਰਾਮ ਗੋਪਾਲ ਬਜਾਜ,ਪੰਕਜ ਤਿਰਪਾਠੀ,ਸਮੀਰ ਕੋਚਰ, ਨਸੀਰੂਦੀਨ ਸ਼ਾਹ,ਰੋਹਿਨੀ ਹਟੰਗੜੀ ਆਦਿ ਹਨ,ਜਿੱਥੇ ਕਿ ਪੰਜਾਬ ਤੌੰ ਮਹਾਂਬੀਰ ਭੁੱਲਰ,ਗੁਰਿੰਦਰ ਮਕਨਾ,ਸੁੱਖਵਿੰਦਰ ਵਿਰਕ, ਅਤੇ ਨਾਲ ਹੀ ਕੈੰਬਰਿੱਜ ਇੰਟਰਨੈਸ਼ਨਲ ਸਕੂਲ ਦੇ ਦੂਜੀ ਜਮਾਤ ਦੇ ਦੋ ਬੱਚੇ,ਸੁਕੀਰਤ ਸਿੰਘ ਤੇ ਪ੍ਰਮਿੰਦਰਪਾਲ ਸਿੰਘ ਹਨ। ਫਿਲਮ ਦੀ ਕਹਾਣੀ ,ਡੇਰਾ ਬਾਬਾ ਨਾਨਕ ਦੇ ਜੰਮਪਲ ਇੱਕ ਬਜੁਰਗ ਡਾਕਟਰ ਦੀ ਹੈ ਜੋ ਅਹਿਮਦਾਬਾਦ ਚ ਰਹਿੰਦਾ ਹੈ ਤੇ ਉਸਨੂੰ ਭੁੱਲਣ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਏ,ਉਸਦਾ ਅਮਰੀਕਾ ਰਹਿੰਦਾ ਬੇਟਾ ਉਸਨੂੰ ਏਥੇ ਆ ਕੇ ਬਿਰਧ ਆਸ਼ਰਮ ਚ ਦਾਖਿਲ ਕਰੌਣ ਲਗਦਾ ਏ ਪਰ ਉਹ ਬਜੁਰਗ ਚੁੱਪਚਾਪ ਘਰੌੰ ਨਿਕਲਕੇ,ਇੱਕ ਆਟੋ ਰਿਕਸ਼ਾ ਵਾਲੇ ਨੂੰ ਮਨਾ ਕੇ,ਆਪਣੇ ਨਾਲ ਜੁੜੀਆਂ ਘਟਨਾਂਵਾਂ ਤੇ ਥਾਂਵਾਂ  ਨੂੰ ਭੁਲਣ ਤੋੰ ਪਹਿਲਾਂ ਆਪਣੀਆਂ ਜੜਾਂ ਨੂੰ ਵੇਖਦਾ ਵੇਖਦਾ ਡੇਰਾ ਬਾਬਾ ਨਾਨਕ ਆ ਪਹੁੰਚਦਾ ਜਿੱਥੈ 1947 ਵੇਲੇ ਉਸਦਾ ਪਰਿਵਾਰ ਵਹਿਸ਼ਤੀ ਵੰਡ ਦਾ ਸ਼ਿਕਾਰ ਹੋ ਗਿਆ ਸੀ ਤੇ ਹੁਣ ਉਸਦਾ ਪਿੰਡ ਪਾਕਿਸਤਾਨ ਦੀ ਹੱਦ ਚ ਆ ਗਿਆ ਹੈ। ਇਹ ਹਾਲੀਵੁੱਡ ਦੀ ਪਹਿਲੀ ਫਿਲਮ ਹੈ ਜੋ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਅਧਾਰਿਤ ਹੈ। ਜੋ ਕਿ ਆਪਣੇ ਆਪ ਚ ਇੱਕ ਮਾਣ ਏ। ਇਸਦੀ ਪੰਜਾਬ ਦੀ ਸਾਰੀ ਸ਼ੂਟਿੰਗ ਸਾਈ ਕ੍ਰਇਏਸ਼ਨਜ,ਵੱਲੌੰ ਗੁਰਿੰਦਰ ਮਕਨਾ, ਖੁਸ਼ਬੀਰ ਤੇ ਮਹਾਂਬੀਰ ਭੁੱਲਰ ਨੇ ਕਰਵਾਈ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply