Saturday, May 30, 2026

ਕਪੂਰਥਲਾ ਜਿਲ੍ਹੇ ‘ਚ ਕਣਕ ਦੀ ਖਰੀਦ ਸ਼ੁਰੂ, ਖਰੀਦਿਆ ਜਾਵੇਗਾ ਹਰ ਦਾਣਾ – ਰਾਣਾ ਗੁਰਜੀਤ

ਪਿੰਡ ਕਾਸ਼ੋਚਾਹਲ ਦੇ ਕਿਸਾਨ ਸੰਤੋਖ ਸਿੰਘ ਦੀ ਖਰੀਦੀ ਗਈ ਪਹਿਲੀ ਢੇਰੀ

ਕਪੂਰਥਲਾ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਅੱਜ ਦਾਣਾ ਮੰਡੀ ਕਪੂਰਥਲਾ ਤੇ ਭੁਲੱਥ ਵਿਖੇ ਕਣਕ ਦੀ ਸਰਕਾਰੀ ਖ੍ਰੀਦ ਸ਼ੁਰੂ ਹੋ ਗਈ ਹੈ।ਕਪੂਰਥਲਾ ਵਿਖੇ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ।ਪਨਗਰੇਨ ਵਲੋਂ ਕਿਸਾਨ ਸੰਤੋਖ ਸਿੰਘ ਵਾਸੀ ਪਿੰਡ ਕਾਸ਼ੋਚਾਹਲ ਦੀ 77 ਕੁਇੰਟਲ ਕਣਕ ਦੀ ਪਹਿਲੀ ਖਰੀਦ ਕੀਤੀ ਗਈ, ਜਦਕਿ ਭੁਲੱਥ ਮੰਡੀ ਵਿਖੇ ਮਾਰਕਫੈਡ ਵਲੋਂ ਕਿਸਾਨ ਰਘੁਬੀਰ ਸਿੰਘ ਪਿੰਡ ਬਗਵਾਨਪੁਰ ਤੇ ਭੱਲਾ ਸਿੰਘ ਪਿੰਡ ਬਗਵਾਨਪੁਰ ਦੀ ਕਣਕ ਖਰੀਦੀ ਗਈ।ਜਿਲ੍ਹੇ ਅੰਦਰ ਅੱਜ 170 ਮੀਟਰਿਕ ਟਨ ਕਣਕ ਦੀ ਖ੍ਰੀਦ ਕੀਤੀ ਗਈ।
                      ਕਪੂਰਥਲਾ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦੀ ਖਰੀਦ ਵਿਚ ਅੜਿੱਕੇ ਡਾਹੁਣ ਦੇ ਬਾਵਜ਼ੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨ ਦੀ ਫਸਲ ਦਾ ਹਰ ਦਾਣਾ ਖਰੀਦਿਆ ਜਾਵੇਗਾ।
                     ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ ’ਤੇ ਯਤਨ ਕਰਕੇ ਕਣਕ ਦੀ ਖਰੀਦ ਦੀ ਪੁਰਾਣੀ ਵਿਵਸਥਾ ਨੂੰ ਲਾਗੂ ਕੀਤਾ ਗਿਆ ਹੈ।ਜਿਸ ਨਾਲ ਆੜ੍ਹਤੀਆਂ ਤੇ ਕਿਸਾਨਾਂ ਦੀ ਦਹਾਕਿਆਂ ਪੁਰਾਣੀ ਸਾਂਝ ਬਰਕਰਾਰ ਰੱਖੀ ਜਾ ਸਕੇਗੀ ਤੇ ਪੰਜਾਬ ਦੇ ਅਰਥਚਾਰੇ ਨੂੰ ਵੀ ਬਚਾਇਆ ਜਾ ਸਕੇਗਾ।
                    ਜਿਲ੍ਹਾ ਖੁਰਾਕ ਤੇ ਸਪਲਾਈ ਕੰਟੋਰਲਰ ਸ੍ਰੀਮਤੀ ਗੀਤਾ ਬਿਸੰਭੂ ਤੇ ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਅੰਦਰ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਇਸ ਵਿਚ ਤੇਜੀ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਾਰੀਆਂ 42 ਪੱਕੀਆਂ ਤੇ ਆਰਜ਼ੀ ਮੰਡੀਆਂ ਵਿਖੇ ਕਿਸਾਨਾਂ ਦੀ ਸਹੂਲਤ ਤੇ ਕੋਵਿਡ ਦੇ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
                              ਇਸ ਮੌਕੇ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ ਚੇਅਰਮੈਨ ਮਾਰਕੀਟ ਕਮੇਟੀ ਅਵਤਾਰ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਕੌੜਾ, ਸਕੱਤਰ ਮਾਰਕੀਟ ਕਮੇਟੀ ਸੰਜੀਵ, ਖਰੀਦ ਏਜੰਸੀਆਂ ਦੇ ਜਿਲ੍ਹਾ ਮੈਨੇਜ਼ਰ ਹਾਜ਼ਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …