ਕਪੂਰਥਲਾ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿਚ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਆਈ ਕੇਂਦਰੀ ਟੀਮ ਵਲੋਂ ਅੱਜ ਵੱਖ-ਵੱਖ ਇਲਾਕਿਆਂ ਅੰਦਰ ਜਾ ਕੇ ਮਾਈਕਰੋ ਕੰਨਟੇਨਮੈਂਟ ਜ਼ੋਨਾਂ, ਵੈਕਸੀਨੇਸ਼ਨ ਕੈਂਪਾਂ ਤੇ ਆਊਟ ਰੀਚ ਵੈਕਸੀਨੇਸ਼ਨ ਕੈਂਪਾਂ ਦਾ ਮੁਆਇਨਾ ਕੀਤਾ।
ਕੇਂਦਰੀ ਟੀਮ ਵਿਚ ਪ੍ਰੋ. (ਡਾ.) ਸੰਜੇ ਗੁਪਤਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਤੇ ਏਮਜ਼ ਦੇ ਮੈਡੀਸਨ ਵਿਭਾਗ ਦੇ ਡਾ. ਆਸ਼ੂਤੋਸ਼ ਬਿਸਵਾਸ਼ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ ਜਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਤੇ ਡਾ. ਗੁਣਤਾਸ ਮੌਜ਼ੂਦ ਸਨ।
ਟੀਮ ਵਲੋਂ ਬਲਾਕ ਕਾਲਾਸੰਘਿਆਂ ਦੇ ਮੁੱਢਲੇ ਸਿਹਤ ਕੇਂਦਰ ਭਾਣੋਲੰਗਾ, ਪਿੰਡ ਝੱਲ ਬੀਬੜੀ, ਸੈਦੋਭੁਲਾਣਾ ਤੇ ਰੇਲ ਕੋਚ ਫੈਕਟਰੀ ਹਸਪਤਾਲ ਵਿਖੇ ਕੋਵਿਡ ਟੀਕਾਕਰਨ ਕੈਂਪ ਦਾ ਨਿਰੀਖਣ ਕੀਤਾ।ਕੇਂਦਰੀ ਟੀਮ ਵਲੋਂ ਪਿੰਡ ਸੈਦੋ ਭੁਲਾਣਾ ਵਿਖੇ ਬਣਾਏ ਗਏ ਮਾਈਕਰੋ ਕੰਨਟੇਨਮੈਂਟ ਜ਼ੋਨ ਵਿਖੇ ਡਿਊਟੀ ’ਤੇ ਤਾਇਨਾਤ ਸਟਾਫ ਕੋਲੋਂ ਕੋਵਿਡ ਪ੍ਰਭਾਵਿਤਾਂ ਦੀ ਮੋਨੀਟਰਿੰਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਉਨ੍ਹਾਂ ਕਿਹਾ ਕਿ ਕੰਨਟੇਨਮੈਂਟ ਜ਼ੋਨਾਂ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੇ ਨਾਲ-ਨਾਲ ਸੁਰੱਖਿਆ ਦੇ ਪ੍ਰਬੰਧ ਵੀ ਸਖਤ ਹੋਣੇ ਚਾਹੀਦੇ ਹਨ।ਇਸ ਤੋਂ ਇਲਾਵਾ ਜ਼ੋਨ ਅੰਦਰ ਮਰੀਜ਼ਾਂ ਦੇ ਬੁਖਾਰ, ਸਾਹ ਲੈਣ ਵਿਚ ਤਕਲੀਫ ਜਾਂ ਹੋਰ ਮੁਸ਼ਕਲਾਂ ਬਾਰੇ ਮੁਕੰਮਲ ਜਾਣਕਾਰੀ ਲਗਾਤਾਰ ਇਕੱਤਰ ਕੀਤੀ ਜਾਵੇ ਤਾਂ ਜੋ ਮਰੀਜ਼ਾਂ ਦੀ ਸਹੀ ਦੇਖਭਾਲ ਯਕੀਨੀ ਬਣਾਈ ਜਾ ਸਕੇ।
ਕੇਂਦਰੀ ਟੀਮ ਵਲੋਂ ਵੈਕਸੀਨੇਸ਼ਨ ਕੇਂਦਰਾਂ ਤੇ ਆਊਟ ਰੀਚ ਵੈਕਸੀਨੇਸ਼ਨ ਕੈਂਪਾਂ ਦਾ ਵੀ ਨਿਰੀਖਣ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …