Sunday, September 27, 2026

ਸੇਵਾ ਸੁਸਾਇਟੀ ਫਾਇਰ ਬਿਗ੍ਰੇਡ ਨੂੰ 3.50 ਲੱਖ ਅਤੇ ਦਰਗਾਹ ਪੀਰ ਬਾਬਾ ਧਰਮਸ਼ਾਲਾ ਨੂੰ 1 ਲੱਖ ਦਾ ਚੈਕ ਭੇਟ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਸ਼ਹਿਰ ਦੀ ਦਿੱਖ ਬਦਲਣ ਲਈ ਤੇਜ਼ੀ ਨਾਲ ਵਿਕਾਸ ਕਾਰਜ਼ ਚੱਲ ਰਹੇ ਹਨ ਅਤੇ ਸ਼ਹਿਰ ਦੇ ਵਿਕਾਸ ਵਿਚ ਕਿਸੇ ਤਰਾਂ੍ਹ ਦੀ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਆਉਂਦੇ ਕੁੱਝ ਮਹੀਨਿਆਂ ਵਿੱਚ ਹੀ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਅੰਤਮ ਛੂਹਾਂ ਦੇ ਦਿੱਤੀਆਂ ਜਾਣਗੀਆਂ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਆਪਣੇ ਨਿਵਾਸ ਅਸਥਾਨ ਵਿਖੇ ਸੇਵਾ ਸੁਸਾਇਟੀ ਫਾਇਰ ਬਿਗ੍ਰੇਡ ਢਾਬ ਬਸਤੀ ਰਾਮ ਨੂੰ 3.50 ਲੱਖ ਰੁਪਏ ਅਤੇ ਨੀਵੀਂ ਆਬਾਦੀ ਇਸਲਾਮਾਬਾਦ ਵਿਖੇ ਸਥਿਤ ਦਰਗਾਹ ਪੀਰ ਬਾਬਾ ਧਰਮਸ਼ਾਲਾ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕਰਨ ਸਮੇ ਕੀਤਾ।ਸੋਨੀ ਨੇ ਕਿਹਾ ਕਿ ਸੁਸਾਇਟੀ ਨੂੰ ਉੁਨਾਂ ਵਲੋ ਫਾਇਰ ਬਿਗ੍ਰੇਡ ਦਾ ਸਾਜ਼ੋ ਸਾਮਾਨ ਖਰੀਦਣ ਲਈ 5 ਲੱਖ ਰੁਪਏ ਦਿੱਤੇ ਗਏ ਹਨ ਅਤੇ ਲੋੜ ਪੈਣ ‘ਤੇ ਹੋਰ ਫੰਡਜ਼ ਵੀ ਮੁਹੱਈਆ ਕਰਵਾਏ ਜਾਣਗੇ।
                          ਇਸ ਮੋਕੇ ਕੋਸਲਰ ਵਿਕਾਸ ਸੋਨੀ ਵਿਕਾਸ ਸੋਨੀ, ਸੁਰਿੰਦਰ ਛਿੰਦਾ, ਐਨ.ਐਸ.ਯੂ.ਆਈ ਅਕਸ਼ੇ ਸ਼ਰਮਾ, ਸੁਦਰਸ਼ਨ ਧਵਨ, ਮੋਹਨ ਲਾਲ, ਸਤੀਸ਼ ਕੁਮਾਰ, ਸੁਰਿੰਦਰ ਗਰੋਵਰ, ਭਪਿੰਦਰ ਸਿੰਘ, ਸੁਦੇਸ਼ ਹਾਂਡਾ ਅਤੇ ਰਾਜੂ ਕੋਹਲੀ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …