Thursday, March 5, 2026

ਵੈਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਾਖਲਾ ਮੁਹਿੰਮ

ਸਿੱਖਿਆ ਸਕੱਤਰ ਵਲੋਂ ਸੰਗਤਾਂ ਨੂੰ ਵੰਡੇ ਗਏ ਕੈਲੰਡਰ, ਸਟਿੱਕਰ ਤੇ ਪੈਂਫਲੈਟ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ, ਕਾਰਗੁਜ਼ਾਰੀ, ਆਧੁਨਿਕ ਤਕਨੀਕ ਨਾਲ ਦਿੱਤੀ ਜਾ ਰਹੀ ਸਿੱਖਿਆ ਤੇ ਸਰਕਾਰ ਵਲੋਂ ਵਿਦਿਆਰਥੀ ਹਿੱਤ ਵਿੱਚ ਜਾਰੀ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਖਾਲਸਾ ਸਾਜਣਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਅਹਿਮ ਉਪਰਾਲਾ ਕੀਤਾ ਗਿਆ।ਵਿਰਾਸਤੀ ਮਾਰਗ ਵਿੱਚ ਟੈਂਟ ਲਗਾ ਕੇ ਨੁੱਕੜ ਨਾਟਕ, ਭੰਗੜਾ-ਗਿੱਧਾ ਤੇ ਵਿਦਿਅਕ ਬੋਲੀਆਂ ਤੋਂ ਇਲਾਵਾ ਵੱਡ ਅਕਾਰੀ ਐਲ.ਈ.ਡੀ ਲਗਾ ਕੇ ਸਕੂਲਾਂ ਵਿੱਚ ਚਲ ਰਹੇ ਦਾਖਲੇ ਸੰਬੰਧੀ ਜਾਗਰੂਕ ਕਰਦਿਆਂ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਗਈ।
               ਵਿਸੇਸ਼ ਤੌਰ ਤੇ ਅੰਮ੍ਰਿਤਸਰ ਪੁੱਜੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਦਰਸ਼ਨ ਦੀਦਾਰੇ ਕਰਨ ਆਈਆਂ ਸੰਗਤਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ ਗਈ।ਸਮਾਰਟ ਸਕੂਲਾਂ ਵਿੱਚ ਤਬਦੀਲ ਹੋਏ ਸਰਕਾਰੀ ਸਕੂਲਾਂ ‘ਚ ਮੁਹੱਈਆ ਕਰਵਾਏ ਗਏ ਬੁਨਿਆਦੀ ਢਾਂਚੇ ਦੇ ਸੁਧਾਰ ਤੋਂ ਲੈ ਕੇ ਸਕੂਲਾਂ ਦੀ ਦਿੱਖ ਨੂੰ ਆਕਰਸ਼ਿਤ ਬਣਾਉਣ ਅਤੇ ਪੜਾਉਣ ਦੀਆਂ ਅਤਿ ਆਧੁਨਿਕ ਵਿਧੀਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ।ਉਨਾਂ ਕਿਹਾ ਕਿ ਪਿਛਲ਼ੇ ਸਮੇਂ ਕੋਵਿਡ-19 ਕਾਰਨ ਲੱਗੇ ਲਾਕਡਾਊਨ ਦੌਰਾਨ ਸਰਕਾਰੀ ਸਕੂਲ ਅਧਿਆਪਕਾਂ ਵਲੋਂ ਲਗਾਤਾਰ ਆਨਲਾਈਨ ਸਿੱਖਿਆ ਦਿੱਤੀ ਗਈ।ਦਾਖਲਾ ਮੁਹਿੰਮ ਪੰਜਾਬ ਦੇ ਸੂਬਾ ਕਆਰਡੀਨੇਟਰ ਤੇ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਕੰਵਲਜੀਤ ਸਿੰਘ ਅਤੇ ਡਿਪਟੀ ਡੀ.ਈ.ਓ ਸ਼੍ਰੀਮਤੀ ਰੇਖਾ ਮਹਾਜਨ ਦੀ ਅਗਵਾਈ ਹੇਠ ਦਾਖਲਾ ਮੁਹਿੰਮ ਨੂੰ ਸਮਰਪਿਤ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਟੀਮ ਵਲੋਂ ਤਿਆਰ ਕੈਲੰਡਰ ਤੇ ਸਟਿੱਕਰ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਕੀਤੇ ਗਏ।ਉਨ੍ਹਾਂ ਵਲੋਂ ਖੁੱਦ ਸੰਗਤਾਂ ਵਿੱਚ ਵਿੱਚਰ ਕੇ ਕੈਲੰਡਰ, ਪੈਂਫਲੈਂਟ ਤੇ ਸਟਿੱਕਰ ਵੰਡੇ ਗਏ।ਜ਼ਿਲ਼੍ਹਾ ਅੰਮ੍ਰਿਤਸਰ ਦੇ ਅਧਿਆਪਕਾਂ ਨੇ ਗਿੱਧਾ ਤੇ ਭੰਗੜੇ ਰਾਹੀਂ ਸਰਕਾਰੀ ਸਕੁਲਾਂ ਦੀਆਂ ਉਪਲੱਬਧੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ੈਲਿੰਦਰ ਸਿੰਘ ਡਿਪਟੀ ਡਾਇਰੈਕਟਰ ਪੰਜਾਬ, ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ, ਮਨਦੀਪ ਸਿੰਘ ਮੋਹਾਲੀ, ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਧਰਮਿੰਦਰ ਸਿੰਘ ਗਿੱਲ, ਦਵਿੰਦਰ ਮੌਗੋਤਰਾ, ਵਿਨੋਦ ਕਾਲੀਆ ਬਲਾਕ ਨੋਡਲ ਅਫਸਰ, ਅਮਦਪ੍ਰੀਤ ਸਿੰਘ ਡੀ.ਪੀ.ਈ (ਬਲਾਕ ਮੈਂਟਰ), ਹਰਪਾਲ ਸਿੰਘ ਡੀ.ਪੀ.ਈ, ਸ਼੍ਰੀਮਤੀ ਰਜਵੰਤ ਕੌਰ, ਮੁਨੀਸ਼ ਕੁਮਾਰ, ਜਗਦੀਸ਼ ਸਿੰਘ ਆਦਿ ਹਾਜਰ ਸਨ।

ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਹਰਿਮੰਦਰ ਸਾਹਿਬ ਹੋਏ ਨਤਮਸਤਕ
                 ਸੂਬੇ ‘ਚ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲਣ ਅਤੇ ਸਿੱਖਿਆ ਸੁਧਾਰਾਂ ਲਈ ਜਾਣੇ ਜਾਂਦੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐਸ ਅੱਜ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
                   ਸਕੂਲਾਂ ‘ਚ ਚੱਲ ਰਹੀ ਦਾਖਲਾ ਮੁਹਿੰਮ ‘ਈਚ ਵੰਨ ਬਰਿੰਗ ਵੰਨ’ ਨੂੰ ਹੁਲਾਰਾ ਦੇਣ ਲਈ ਅੰਮ੍ਰਿਤਸਰ ਪੁੱਜੇ ਸਿੱਖਿਆ ਸਕੱਤਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ।ਜਿਥੇ ਉਨ੍ਹਾਂ ਕੁੱਝ ਸਮਾਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਅਤੇ ਗੁਰੂ ਦਕਾ ਲੰਗਰ ਛਕਿਆ।ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਧਾਰਮਿਕ ਪੁਸਤਕਾਂ ਦਾ ਸੈਟ ਅਤੇ ਸਿਰੁਪਾਉ ਦੇ ਕੇ ਉਨਾਂ ਨੂੰ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …