Thursday, March 5, 2026

ਕੈਮਿਸਟਰੀ ਵਿਸ਼ੇ ਵਿਚ ਰੋਜ਼ਗਾਰ ਅਤੇ ਸੰਭਾਵਨਾਵਾਂ ਵਿਸ਼ੇ `ਤੇ ਵਿਚਾਰ ਚਰਚਾ ਦਾ ਆਯੋਜਨ

ਅੰਮ੍ਰਿਤਸਰ, 14 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਐਲੂਮਿਨੀ ਐਸੋਸੀਏਸ਼ਨ ਵੱਲੋਂ ਕੈਮੀਕਲ ਸੋਸਾਇਟੀ ਦੇ ਸਹਿਯੋਗ ਨਾਲ `ਸਾਡਾ ਵਿਦਿਆਰਥੀ ਸਾਡਾ ਮਾਣ` ਵਿਸ਼ੇ `ਤੇ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਆਨਲਾਈਨ ਕੀਤਾ ਗਿਆ। ਇਸ ਚਰਚਾ ਯੂਨੀਵਰਸਿਟੀ ਦੇ ਸਾਬਕਾ ਅਤੇ ਮੌਜੂਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।
                 ਯੂਨੀਵਰਸਿਟੀ ਦੇ ਕੈਮਿਸਟਰੀ ਅਲੂਮਿਨੀ ਐਸੋਸੀਏਸ਼ਨ ਅਤੇ ਕੈਮਿਸਟਰੀ ਸੋਸਾਇਟੀ ਦੇ ਟੀਚਰ ਇੰਚਾਰਜ, ਇੰਜ. ਪਰਮਬੀਰ ਸਿੰਘ ਮੱਲ੍ਹੀ ਨੇ ਭਾਗ ਲੈਣ ਵਾਲਿਆਂ ਨੂੰ ਜੀ ਆਇਆਂ ਆਖਿਆ। ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਅਲੂਮਿਨੀ ਚੈਪਟਰ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਏ ਜਾਣਗੇ ਜਿਸ ਦਾ ਮੁੱਖ ਉਦੇਸ਼ ਮੌਜੂਦਾ ਵਿਦਿਆਰਥੀਆਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਵਿਵਹਾਰਕ ਜ਼ਿੰਦਗੀਆਂ ਦੀਆਂ ਚੁਣੌਤੀਆਂ ਅਤੇ ਇਸ ਵਿਸ਼ੇ ਵਿਚ ਰੋਜ਼ਗਾਰ ਸਬੰਧੀ ਜਾਣਕਾਰੀ ਦੇਣਾ ਹੈ।
                   ਇਸ ਮੌਕੇ ਮੁੱਖ ਤੌਰ `ਤੇ ਵਿਚਾਰ ਚਰਚਾ ਅਮਰੀਕਾ ਦੀ ਪ੍ਰਸਿੱਧ ਇੰਡੋ ਕਰਾਈਨ ਲੌਬਰਟਰੀ, ਮਾਇਓ ਕਲੀਨਿਕ ਦੇ ਡਾਇਰੈਕਟਰ ਡਾ. ਰਵਿੰਦਰ ਜੇ. ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਰਸਾਇਣ ਵਿਗਿਆਨ ਵਿਚ ਰੋਜ਼ਗਾਰ ਦੇ ਮੌਕੇ ਵਿਸ਼ੇ ਤੋਂ ਇਲਾਵਾ ਅਮਰੀਕਾ ਵਿਚ ਭਾਰਤੀਆਂ ਦੀ ਜੀਵਨ ਸ਼ੈਲੀ ਬਾਰੇ ਗੱਲ ਕੀਤੀ। ਉਨ੍ਹਾਂ ਯੂਨੀਵਰਸਿਟੀ `ਚ ਬਿਤਾਏ ਦਿਨਾਂ ਨੂੰ ਯਾਦ ਕਰਦਿਆਂ ਆਪਣੇ ਸਾਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਬਾਰੇ ਯਾਦਾਂ ਵੀ ਸਾਂਝੀਆਂ ਕੀਤੀਆਂ। ਕੈਮਿਸਟਰੀ ਸੋਸਾਇਟੀ ਦੇ ਅਲੂਮਿਨੀ ਰਿਲੇਸ਼ਨ ਮੈਨੇਜਰ ਲਵ ਜਸਰਾਜ ਅਤੇ ਅਰੁਨਵ ਰੰਜੀਵ ਨੇ ਡਾ. ਰਵਿੰਦਰ ਜੇ. ਸਿੰਘ ਨਾਲ ਰੋਜ਼ਗਾਰ ਦੇ ਮੌਕਿਆਂ ਬਾਰੇ ਅਤੇ ਕੈਮਿਸਟਰੀ ਵਿਸ਼ੇ ਵਿਚ ਸੰਭਾਵਨਾਵਾਂ ਬਾਰੇ ਸੁਆਲ ਜੁਆਬ ਕੀਤੇ।ਇਸ ਚਰਚਾ ਵਿਚ 100 ਤੋਂ ਵੱਧ ਭਾਗ ਲੈ ਰਹੇ ਸਰੋਤਿਆਂ ਦਾ ਕੈਮੀਕਲ ਸੋਸਾਇਟੀ ਦੀ ਜਨਰਲ ਸਕੱਤਰ ਮਨਵਿਕਾ ਭੱਟ ਅਤੇ ਵਿਭਾਗ ਦੇ ਨੁਮਾਂਇੰਦੇ ਯਤਿਨ ਬਤਰਾ ਨੇ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …