ਧੂਰੀ, 15 ਅਪ੍ਰੈਲ (ਪ੍ਰਵੀਨ ਗਰਗ) – ਡਾ. ਭੀਮ ਰਾਓ ਅੰਬੇਡਕਰ ਸਭਾ ਧੂਰੀ ਅਤੇ ਵੱਖ-ਵੱਖ ਧਾਰਮਿਕ ਤੇ ਰਾਜਨੀਤਕ ਪਾਰਟੀਆਂ ਵੱਲੋਂ ਬਾਬਾ ਸਾਹਿਬ ਡਾ.
ਅੰਬੇਡਕਰ ਜੀ ਦਾ ਜਨਮ ਦਿਹਾੜਾ ਧੂਰੀ ਵਿਖੇ ਵੱਖ-ਵੱਖ ਥਾਵਾਂ ‘ਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਥਾਨਕ ਡਾ. ਅੰਬੇਦਕਰ ਚੌਕ ਵਿਖੇ ਕਰਵਾਏ ਗਏ ਇੱਕ ਸਮਾਗਮ ਵਿੱਚ ਭਗਵਾਨ ਬਾਲਮੀਕਿ ਦਲਿੱਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਸਮੇਤ ਵੱਖ-ਵੱਖ ਬੁਲਾਰਿਆਂ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਉੱਪਰ ਚਾਨਣਾ ਪਾਇਆ ਗਿਆ ਅਤੇ ਦਲਿਤ ਸਮਾਜ ਨੇ ਉਹਨਾਂ ਦੀ ਵੱਡੀ ਦੇਣ ਦਾ ਜ਼ਿਕਰ ਕੀਤਾ।ਐਸ.ਐਚ.ਓ ਸਿਟੀ ਦੀਪਇੰਦਰ ਸਿੰਘ ਜੇਜੀ, ਬਾਬਾ ਦਰਸ਼ਨ ਸਿੰਘ, ਸਾਧੂ ਰਾਮ ਕੌਂਸਲਰ, ਅਸ਼ਵਨੀ ਧੀਰ, ਰਾਜੀਵ ਚੌਧਰੀ, ਪ੍ਰੇਮ ਕੁਮਾਰ ਠੇਕੇਦਾਰ, ਅਜੈ ਪਰੋਚਾ, ਰਾਮ ਨਾਥ ਸਾਰਸ ਸਾਬਕਾ ਪ੍ਰਧਾਨ, ਧਰਮਵੀਰ ਸਿੰਘ ਚੇਅਰਮੈਨ ਪਰਿਵਾਰ ਫਾਊਂਡੇਸ਼ਨ ਪੰਜਾਬ, ਦਰਸ਼ਨ ਸਿੰਘ ਰਿਟਾ. ਲੈਫਟੀਨੈਂਟ ਕਰਨਲ, ਹੈਪੀ ਲੰਕੇਸ਼, ਨਿਰੰਗਕਾਰ ਸਿੰਘ ਆਦਿ ਹਾਜ਼ਰ ਸਨ।
ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਆਪ ਆਗੂ ਸੰਦੀਪ ਸਿੰਗਲਾ, ਐਸ.ਐਸ ਚੱਠਾ ਅਤੇ ਕਾਂਗਰਸੀ ਆਗੂ ਹੰਸ ਰਾਜ ਗੁਪਤਾ ਤੇ ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਅੰਬੇਡਕਰ ਜੈਯੰਤੀ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੀ ਸਮਾਜ ਨੂੰ ਦਿੱਤੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media