ਧੂਰੀ, 15 ਅਪ੍ਰੈਲ (ਪ੍ਰਵੀਨ ਗਰਗ) – ਨੇੜਲੇ ਪਿੰਡ ਪੁੰਨਾਵਾਲ ਵਿਖੇ ਕਣਕ ਦੀ ਵਾਢੀ ਦੌਰਾਨ ਬਿਜ਼ਲੀ ਦੀਆਂ ਤਾਰਾਂ ਵਿੱਚੋਂ ਚਿੰਗਾੜੀ ਨਾਲ 31 ਏਕੜ ਦੇ ਕਰੀਬ ਕਣਕ
ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਘਟਨਾ ਦਾ ਪਤਾ ਲੱਗਦਿਆਂ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਕਾਫੀ ਮੁਸ਼ਕੱਤ ਨਾਲ ਅਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਪੂੰਨਾਵਾਲ ਦੇ ਕਿਸਾਨ ਕੰਬਾਇਨ ਨਾਲ ਵਢਾਈ ਕਰਵਾ ਰਹੇ ਸਨ ਕਿ ਬਿਜ਼ਲੀ ਦੀਆਂ ਤਾਰਾਂ ਵਿੱਚੋਂ ਚਿੰਗਾੜੀਆਂ ਨਿਕਲਣ ਕਾਰਨ ਖੇਤਾਂ ਵਿੱਚ ਕਣਕ ਨੂੰ ਅੱਗ ਲੱਗ ਗਈ ਅਤੇ ਹਵਾ ਦੇ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਅੱਗ ਫੈਲਦੀ ਗਈ।ਪਿੰਡ ਦੇ ਸਾਬਕਾ ਸਰਪੰਚ ਕੇਹਰ ਸਿੰਘ ਅਤੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੱਖ-ਵੱਖ ਕਿਸਾਨ ਪਰਿਵਾਰਾਂ ਨੂੰ ਇਸ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ।