ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ) – ਗ੍ਰਹਿ ਮੰਤਰਾਲਾ ਭਾਰਤ ਸਰਕਾਰ ਤੇ ਗ੍ਰਹਿ ਵਿਭਾਗ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਿਕ ਆਰਮਜ਼ ਐਕਟ
1959 ਵਿੱਚ ਸੋਧ ਹੋ ਚੁੱਕੀ ਹੈ ਕਿ ਹੁਣ ਅਸਲਾ ਲਾਇਸੈਂਸਧਾਰਕ ਆਪਣੇ ਅਸਲਾ ਲਾਇਸੰਸ ‘ਤੇ ਵੱਧ ਤੋਂ ਵੱਧ ਦੋ ਹਥਿਆਰ ਹੀ ਰੱਖ ਸਕਦੇ ਹਨ।
ਡੀ.ਸੀ.ਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਪੀ.ਪੀ.ਐਸ ਵੱਲੋਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨਾਲ ਸਬੰਧਿਤ ਸਮੂਹ ਅਸਲਾ ਲਾਇਸੈਂਸ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨਾਂ ਅਸਲਾ ਲਾਇਸੰਸਦਾਰਾਂ ਦੇ ਅਸਲਾ ਲਾਇਸੈਂਸ ਉਪਰ ਦੋ ਤੋਂ ਵੱਧ ਹਥਿਆਰ ਦਰਜ਼ ਹਨ, ਉਹ ਆਪਣੇ ਵਾਧੂ ਹਥਿਆਰ ਤੁਰੰਤ ਨਜ਼ਦੀਕੀ ਥਾਣੇ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਜਮ੍ਹਾਂ ਕਰਵਾਉਣ ਅਤੇ ਇਹਨਾਂ ਹਥਿਆਰਾਂ ਦੇ ਨਿਪਟਾਰੇ/ਸੇਲ ਪ੍ਰਮਿਸ਼ਨ ਸਬੰਧੀ ਤੁਰੰਤ ਇੰਚਾਰਜ਼ ਅਸਲਾ ਲਾਇਸੰਸ ਬ੍ਰਾਂਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨਾਲ ਸੰਪਰਕ ਕੀਤਾ ਜਾਵੇ।
ਇਸ ਤੋਂ ਇਲਾਵਾ ਅਸਲਾ ਲਾਇਸੰਸਦਾਰ ਆਪਣਾ ਲਾਇਸੰਸੀ ਅਸਲਾ ਖੁਦ ਹੀ ਕੈਰੀ ਕਰ ਸਕਦਾ ਹੈ, ਹੋਰ ਕਿਸੇ ਵੀ ਵਿਅਕਤੀ ਨੂੰ ਆਪਣਾ ਲਾਇਸੰਸੀ ਅਸਲਾ ਨਹੀਂ ਫੜਾ ਸਕਦਾ।ਅਗਰ ਕਿਸੇ ਅਸਲਾ ਲਾਇਸੈਂਸਦਾਰ ਵੱਲੋਂ ਅਜਿਹੀ ਅਣਗਹਿਲੀ ਕੀਤੀ ਪਾਈ ਗਈ ਤਾਂ ਸਬੰਧਿਤ ਅਸਲਾ ਲਾਇਸੰਸਦਾਰ ਖੁਦ ਜਿੰਮੇਵਾਰ ਹੋਣਗੇ ਅਤੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media