ਨਵਾਂਸ਼ਹਿਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨਗਰ ਕੌਂਸਲ ਨਵਾਂਸ਼ਹਿਰ ਦੇ ਸੀਨੀਅਰ ਮੀਤ ਪ੍ਰਧਾਨ ਪਿਰਥੀ ਚੰਦ ਨੇ ਅੱਜ ਨਗਰ ਕੌਂਸਲ ਨਵਾਂਸ਼ਹਿਰ ਦੇ ਐਕਟਿੰਗ ਪ੍ਰਧਾਨ ਵਜੋਂ ਚਾਰਜ਼ ਸੰਭਾਲਿਆ।ਨਗਰ ਕੌਂਸਲ ਦੇ ਨਵ-ਨਿਯੁੱਕਤ ਪ੍ਰਧਾਨ ਸਚਿਨ ਦੀਵਾਨ ਵੱਲੋਂ ਹੋਰਨਾਂ ਮੈਂਬਰਾਂ ਨਾਲ ਉਨ੍ਹਾਂ ਨੂੰ ਚਾਰਜ਼ ਸੰਭਾਲਿਆ ਗਿਆ।ਉਹ ਪ੍ਰਧਾਨ ਸਚਿਨ ਦੀਵਾਨ ਦੇ ਰਸਮੀ ਤੌਰ ’ਤੇ ਅਹੁੱਦਾ ਸੰਭਾਲਣ ਤੱਕ ਇਹ ਜਿੰਮੇਵਾਰੀ ਨਿਭਾਉਣਗੇ।
ਇਸ ਮੌਕੇ ਕੌਂਸਲਰ ਡਾ. ਕਮਲਜੀਤ ਲਾਲ, ਚੇਤ ਰਾਮ ਰਤਨ, ਜਸਵੀਰ ਕੌਰ, ਕੁਲਵੰਤ ਕੌਰ, ਪਰਮਜੀਤ ਕੌਰ, ਬਲਵਿੰਦਰ ਭੁੰਬਲਾ ਅਤੇ ਪਰਵੀਨ ਭਾਟੀਆ ਤੋਂ ਇਲਾਵਾ ਸਾਬਕਾ ਕੌਂਸਲਰ ਮਨਜੀਤ ਕੌਰ, ਹਨੀ ਚੋਪੜਾ, ਅਰੁਣ ਦੀਵਾਨ, ਹੈਪੀ ਭਾਟੀਆ, ਜਤਿੰਦਰ ਬਾਲੀ, ਜੈਦੀਪ ਜਾਂਗੜਾ, ਗੱਗੂ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …