ਨਵਾਂਸ਼ਹਿਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨਗਰ ਕੌਂਸਲ ਰਾਹੋਂ ਦੇ ਮੀਤ ਪ੍ਰਧਾਨ ਮਾਸਟਰ ਮੋਹਿੰਦਰ ਪਾਲ ਨੇ ਅੱਜ ਵਿਧਾਇਕ ਅੰਗਦ ਸਿੰਘ ਦੀ ਮੌਜ਼ੂਦਗੀ
ਵਿੱਚ ਨਗਰ ਕੌਂਸਲ ਰਾਹੋਂ ਦੇ ਐਕਟਿੰਗ ਪ੍ਰਧਾਨ ਵਜੋਂ ਚਾਰਜ਼ ਸੰਭਾਲਿਆ।ਉਹ ਨਵੇਂ ਚੁਣੇ ਗਏ ਪ੍ਰਧਾਨ ਅਮਰਜੀਤ ਸਿੰਘ ਦੇ ਰਸਮੀ ਤੌਰ ’ਤੇ ਅਹੁੱਦਾ ਸੰਭਾਲਣ ਤੱਕ ਇਹ ਜਿੰਮੇਵਾਰੀ ਨਿਭਾਉਣਗੇ।ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਹੋਏ ਸਮਾਗਮ ਮੌਕੇ ਵਿਧਾਇਕ ਅੰਗਦ ਸਿੰਘ ਨੇ ਸਮੂਹ ਕੌਂਸਲਰਾਂ ਨੂੰ ਇਕ ਟੀਮ ਦੀ ਤਰ੍ਹਾਂ ਰਾਹੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਕੌਂਸਲਰਾਂ ਨੇ ਕਿਹਾ ਕਿ ਉਹ ਧੜੇ ਅਤੇ ਪਾਰਟੀ ਆਦਿ ਤੋਂ ਉੱਪਰ ਉਠ ਕੇ ਕੇਵਲ ਸ਼ਹਿਰ ਦੀ ਤਰੱਕੀ ਅਤੇ ਨਗਰ ਵਾਸੀਆਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਗੇ।
ਇਸ ਮੌਕੇ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਰਾਜੀਵ ਸਰੀਨ, ਕੌਂਸਲਰ ਮਨਦੀਪ ਕੌਰ, ਮਨਜੀਤ ਕੌਰ, ਦਵਿੰਦਰ ਕੁਮਾਰ, ਧਰਮਪਾਲ ਬੰਗੜ, ਹਰਸ਼ ਜੋਸ਼ੀ, ਗੁਰਮੇਲ ਰਾਮ, ਮੁਕੇਸ਼ ਚੋਪੜਾ (ਬੌਬੀ), ਮਾਸਟਰ ਬੂਟਾ ਰਾਮ, ਗੁਰਦੇਵ ਕੌਰ, ਤਜਿੰਦਰ ਕੌਰ ਸੋਇਤਾ, ਬਿਮਲਾ ਦੇਵੀ, ਸਰੂਪ ਬਡਵਾਲ ਅਤੇ ਅਜੇ ਕੁਮਾਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media