ਕਪੂਰਥਲਾ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਵਿਚ ਮਾਰਕਫੈਡ ਮੋਹਰੀ ਹੈ ਅਤੇ ਸ਼ਨੀਵਾਰ ਤੱਕ ਪੰਜਾਬ ਸਰਕਾਰ
ਦੀ ਇਸ ਏਜੰਸੀ ਵਲੋਂ 67650 ਮੀਟਰਕ ਟਨ ਕਣਕ ਦੀ ਖ੍ਰੀਦ ਕੀਤੀ ਗਈ ਹੈ।ਇਸ ਤੋਂ ਬਾਅਦ ਪਨਗਰੇਨ ਵਲੋਂ 62339 ਮੀਟਰਕ ਟਨ, ਜਦਕਿ ਪਨਸਪ ਵਲੋਂ 48624 ਮੀਟਰਕ ਟਨ ਕਣਕ ਖਰੀਦੀ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 32190 ਮੀਟਰਕ ਟਨ ਅਤੇ ਐਫ.ਸੀ.ਆਈ ਵਲੋਂ 29997 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।ਪੂਰੇ ਜਿਲ੍ਹੇ ਵਿੱਚ ਨਿੱਜੀ ਖ੍ਰੀਦਦਾਰਾਂ ਵਲੋਂ ਕਣਕ ਦੀ ਕੋਈ ਖਰੀਦ ਨਹੀਂ ਕੀਤੀ ਗਈ ਹੈ।ਖਰੀਦੀ ਗਈ ਕਣਕ ਲਈ ਮਾਰਕਫੈਡ ਵਲੋਂ 65.96 ਕਰੋੜ, ਪਨਗਰੇਨ ਵਲੋਂ 90.25 ਕਰੋੜ, ਪਨਸਪ ਵਲੋਂ 45.94 ਕਰੋੜ ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵਲੋਂ 43.08 ਕਰੋੜ, ਐਫ.ਸੀ.ਆਈ ਵਲੋਂ 8.8 ਕਰੋੜ ਦੀ ਅਦਾਇਗੀ ਕੀਤੀ ਗਈ ਹੈ।
Check Also
ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ
ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …
Punjab Post Daily Online Newspaper & Print Media