ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਬੀਤੀ ਰਾਤ ਕੋਰੋਨਾ ਮਰੀਜ਼ਾਂ ਦੇ ਇਲਾਜ਼, ਆਕਸੀਜਨ ਭੰਡਾਰ ਦੀ
ਸਪਲਾਈ ਚੇਨ ਤੇ ਵੰਡ ਅਤੇ ਕੋਵਿਡ ਕੰਟਰੋਲ ਰੂਮ ਤੋਂ ਦਿੱਤੀ ਜਾ ਰਹੀ ਸਹਾਇਤਾ ਆਦਿ ਦਾ ਨਿਰੀਖਣ ਕਰਨ ਲਈ ਦੇਰ ਰਾਤ ਉਕਤ ਸਥਾਨਾਂ ਦੀ ਜਾਂਚ ਕੀਤੀ ਗਈ।ਖਹਿਰਾ ਨੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਕਰ ਰਹੀ ਅੰਮ੍ਰਿਤਸਰ ਦੀ ਪ੍ਰਮੁੱਖ ਗੈਸ ਨਿਰਮਾਤਾ ਭੁੱਲਰ ਗੈਸ ਦਾ ਵੀ ਦੌਰਾ ਕੀਤਾ ਅਤੇ ਉਥੋਂ ਹੋ ਰਹੀ ਸਪਲਾਈ ਅਤੇ ਉਤਪਾਦਨ ਨੂੰ ਵਾਚਿਆ।ਉਨਾਂ ਦੱਸਿਆ ਕਿ ਆਕਸੀਜਨ ਦੀ ਸਪਲਾਈ ਘੱਟ ਆਉਣ ਕਾਰਨ ਉਹ ਕੇਵਲ ਰੋਜ਼ਾਨਾ ਦੀਆਂ ਲੋੜਾਂ ਹੀ ਪੂਰੀਆਂ ਕਰ ਰਹੇ ਹਨ, ਸੁਰੱਖਿਅਤ ਭੰਡਾਰ ਨਾਂਹ ਦੇ ਬਰਾਬਰ ਹੈ।ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਵਿੱਚ ਆਕਸੀਜਨ ਭੰਡਾਰ ਲਈ ਵੱਡਾ ਸਾਧਨ ਮੌਜ਼ੂਦ ਹੈ।ਪਰ ਕਈ ਵਾਰ ਤਰਲ ਆਕਸੀਜਨ ਦੀ ਸਪਲਾਈ ਸਮੇਂ ਸਿਰ ਨਾ ਆਉਣ ਕਾਰਨ ਸਿਲੰਡਰ ਵੀ ਵਰਤਣੇ ਪੈ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਹਰ ਲੋੜਵੰਦ ਹਸਪਤਾਲ ਤੱਕ ਸਪਲਾਈ ਚੱਲਦੀ ਰਹੇ।
ਡੀ.ਸੀ ਖਹਿਰਾ ਨੇ ਦੱਸਿਆ ਕਿ ਕੋਵਿਡ ਕੰਟਰੋਲ ਰੂਮ ਤੋਂ ਜਿਲਾ ਵਾਸੀਆਂ ਲਈ ਪੁਛਗਿੱਛ, ਸਹਾਇਤਾ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ, ਉਨਾਂ ਇਥੇ ਕੰਮ ਜਾ ਜਾਇਜ਼ਾ ਲਿਆ ਹੈ।ਖਹਿਰਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਕਰ ਮਰੀਜ਼ਾਂ ਦੀ ਗਿਣਤੀ ਹੋੋਰ ਵਧਦੀ ਹੈ ਤਾਂ ਉਸ ਲਈ ਸਾਡੀਆਂ ਕੀ ਕੀ ਲੋੜਾਂ ਰਹਿਣਗੀਆਂ ਉਹ ਵੀ ਅੱਜ ਮੌਕੇ ‘ਤੇ ਜਾ ਕੇ ਵੇਖੀਆਂ ਹਨ।ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਲਾਤ ਦੇ ਮੱਦੇਨਜ਼ਰ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਧਿਆਨ ਰੱਖਦੇ ਹੋਏ ਘਰ ਤੋਂ ਬਾਹਰ ਨਿਕਲਣ।
ਉਨਾਂ ਨਾਲ ਐਸ.ਡੀ.ਐਮ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਪ੍ਰਿੰਸੀਪਲ ਰਾਜੀਵ ਦੇਵਗਨ ਤੇ ਹੋਰ ਅਧਿਕਾਰੀ ਮੌਜ਼ੂਦ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media