ਸੰਗਰੂਰ, 28 ਅਪ੍ਰੈਲ (ਜਗਸੀਰ ਸਿੰਘ ) – ਦੇਸ਼ ‘ਚ ਰੋਜ਼ਾਨਾ ਤੇਜ਼ੀ ਨਾਲ ਵਧ ਰਹੇ ਕਰੋਨਾ ਦੇ ਮਾਮਲੇ ਅਤੇ ਕੋਵਿਡ ਦੇ ਕੇਸ ਅਤੇ ਮੌਤ ਦੀ ਦਰ ਦਿਨੋਂ ਦਿਨ ਵਧ ਰਹੀ
ਹੈ।ਨਗਰ ਕੌਂਸਲਰ ਲੌਂਗੋਵਾਲ ਦੇ ਨਵ-ਨਿਯੁੱਕਤ ਮੀਤ ਪ੍ਰਧਾਨ ਬੀਬੀ ਨਸੀਬ ਕੌਰ ਚੋਟੀਆਂ ਨੇ ਜਾਰੀ ਬਿਆਨ ‘ਚ ਕਿਹਾ ਕਿ ਅੱਜ ਇਸ ਭਿਆਨਕ ਮਹਾਂਮਾਰੀ ਦੇ ਸਮੇਂ ਸਾਨੂੰ ਸਭ ਨੂੰ ਪੂਰੀ ਸਾਵਧਾਨੀ ਵਰਤਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਬੀਬੀ ਚੋਟੀਆਂ ਨੇ ਕਿਹਾ ਕਿ ਇਸ ਖਤਰਨਾਕ ਦੌਰ ਵਿੱਚ ਪਹਿਲਾ ਦੀ ਤਰਾਂ ਹੁਣ ਵੀ ਵੱਡੀ ਭੂਮਿਕਾ ਨਿਭਾਅ ਰਹੇ ਮਹਾਨ ਕਰੋਨਾ ਯੋਧੇ ਸਫਾਈ ਕਰਮਚਾਰੀ, ਸਿਹਤ ਕਰਮਚਾਰੀ ਅਤੇ ਮੀਡੀਆ ਕਰਮਚਾਰੀਆਂ ਸਣੇ ਹੋਰਨਾਂ ਨੂੰ ਵੀ ਉਹ ਦਿਲੋਂ ਸਲੂਟ ਕਰਦੇ ਹਾਂ।ਜੋ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਪਹਿਲਾਂ ਵਾਂਗ ਇਸ ਕਰੋਨਾ ਵਿਰੁੱਧ ਚੱਲ ਰਹੀ ਜੰਗ ਵਿੱਚ ਅੱਗੇ ਹੋ ਕੇ ਸੈਨਿਕਾਂ ਵਾਂਗ ਲੜਾਈ ਲੜ ਰਹੇ ਹਨ।ਉਹਨਾਂ ਕਿਹਾ ਕਿ ਕਰੋਨਾ ਨੂੰ ਹਰਾਉਣ ਲਈ ਸਰਕਾਰਾਂ ਨੂੰ ਇਹਨਾਂ ਕਰੋਨਾ ਯੋਧਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਮਹਾਂ ਯੁੱਧ ਵਿੱਚ ਇੱਕ ਵਾਰ ਫਿਰ ਤੋਂ ਫਤਹਿ ਹਾਸਿਲ ਕਰ ਸਕੀਏ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media