
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਸਭਿਆਚਾਰਕ, ਸੈਰ ਸਪਾਟਾ ਤੇ ਜੇਲ ਮੰਤਰੀ ਸz ਸੋਹਣ ਸਿੰਘ ਠੰਡਲ ਨੇ ਅੱਜ ਜਿਲੇ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਉਸਾਰੀਆਂ ਜਾ ਰਹੀਆਂ ਇਮਾਰਤਾਂ ਦਾ ਜਾਇਜਾ ਲਿਆ।ਸ੍ਰੀ ਠੰਡਲ ਅੱਜ ਵਾਰ ਮੈਮੋਰੀਅਲ, ਵਿਰਾਸਤੀ ਪਿੰਡ ਅਤੇ ਵਾਹਗਾ ਸਰਹੱਦ ਵਿਖੇ ਬਣ ਰਹੀ ਪਾਰਕਿੰਗ ਅਤੇ ਰਿਸੈਪਸ਼ਨ ਸੈਂਟਰ ਦਾ ਨਰੀਖਣ ਕਰਨ ਲਈ ਪਹੁੰਚੇ।ਉਨ੍ਹਾਂ ਸੈਲਾਨੀਆਂ ਦੀ ਸਹੂਲਤ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਤਹਿਤ ਬੀ:ਐਸ:ਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਸ੍ਰੀ ਠੰਡਲ ਨੇ ਉਪਰੋਕਤ ਇਮਾਰਤਾਂ ਨੂੰ ਮਿਥੇ ਸਮੇਂ ਅੰਦਰ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ।ਉਨ੍ਹਾਂ ਦੱਸਿਆ ਕਿ ਵਿਰਾਸਤੀ ਪਿੰਡ ਦਾ ਕੰਮ ਇਸ ਸਾਲ ਦੇ ਅੰਤ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ ਜਦ ਕਿ ਵਾਰ ਮੈਮੋਰੀਅਲ 15 ਅਗਸਤ 2015 ਤੱਕ ਤਿਆਰ ਹੋ ਜਾਵੇਗਾ।ਅਟਾਰੀ ਵਿਖੇ ਪਰੇਡ ਵੇਖਣ ਜਾਂਦੇ ਸੈਲਾਨੀਆਂ ਦੀ ਸਹੂਲਤ ਲਈ ਬਣ ਰਹੀ ਵੱਡੀ ਪਾਰਕਿੰਗ ਅਤੇ ਟੂਰਿਸਟ ਰਿਸੈਪਸ਼ਨ ਸੈਂਟਰ ਦਾ ਜਾਇਜਾ ਲੈਂਦੇ ਹੋਏ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮਸ਼ਵਰਾ ਕੀਤਾ ਕਿ ਇਥੇ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਅੰਗਰੇਜੀ ਅਤੇ ਹਿੰਦੀ ਦੇ ਮਾਹਰ ਗਾਇਡ ਉਥੇ ਰੱਖੇ ਜਾਣ ਜੋ ਕਿ ਸੈਲਾਨੀਆਂ ਨੂੰ ਅੰਮ੍ਰਿਤਸਰ ਵਿੱਚ ਵੇਖੀਆਂ ਜਾਣ ਵਾਲੀਆਂ ਹੋਰ ਸੈਰ ਸਪਾਟੇ ਵਾਲੇ ਸਥਾਨਾਂ ਦੀ ਜਾਣਕਾਰੀ ਦੇਣ।ਇਸ ਮੌਕੇ ਉਨ੍ਹਾਂ ਨਾਲ ਸ੍ਰੀ ਬਲਰਾਜ ਸਿੰਘ ਸੈਰ ਸਪਾਟਾ ਅਧਿਕਾਰੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media