Wednesday, August 6, 2025
Breaking News

ਸ. ਠੰਡਲ ਨੇ ਜਿਲੇ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਉਸਾਰੀਆਂ ਜਾ ਰਹੀਆਂ ਇਮਾਰਤਾਂ ਦਾ ਲਿਆ ਜਾਇਜਾ

PPN02111409
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) –  ਸਭਿਆਚਾਰਕ, ਸੈਰ ਸਪਾਟਾ ਤੇ ਜੇਲ ਮੰਤਰੀ ਸz ਸੋਹਣ ਸਿੰਘ ਠੰਡਲ ਨੇ ਅੱਜ ਜਿਲੇ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਉਸਾਰੀਆਂ ਜਾ ਰਹੀਆਂ ਇਮਾਰਤਾਂ ਦਾ ਜਾਇਜਾ ਲਿਆ।ਸ੍ਰੀ ਠੰਡਲ ਅੱਜ ਵਾਰ ਮੈਮੋਰੀਅਲ, ਵਿਰਾਸਤੀ ਪਿੰਡ ਅਤੇ ਵਾਹਗਾ ਸਰਹੱਦ ਵਿਖੇ ਬਣ ਰਹੀ ਪਾਰਕਿੰਗ ਅਤੇ ਰਿਸੈਪਸ਼ਨ ਸੈਂਟਰ ਦਾ ਨਰੀਖਣ ਕਰਨ ਲਈ ਪਹੁੰਚੇ।ਉਨ੍ਹਾਂ ਸੈਲਾਨੀਆਂ ਦੀ ਸਹੂਲਤ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਤਹਿਤ  ਬੀ:ਐਸ:ਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਸ੍ਰੀ ਠੰਡਲ ਨੇ ਉਪਰੋਕਤ ਇਮਾਰਤਾਂ ਨੂੰ ਮਿਥੇ ਸਮੇਂ ਅੰਦਰ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ।ਉਨ੍ਹਾਂ ਦੱਸਿਆ ਕਿ ਵਿਰਾਸਤੀ ਪਿੰਡ ਦਾ ਕੰਮ ਇਸ ਸਾਲ ਦੇ ਅੰਤ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ ਜਦ ਕਿ ਵਾਰ ਮੈਮੋਰੀਅਲ 15 ਅਗਸਤ 2015 ਤੱਕ ਤਿਆਰ ਹੋ ਜਾਵੇਗਾ।ਅਟਾਰੀ ਵਿਖੇ ਪਰੇਡ ਵੇਖਣ ਜਾਂਦੇ ਸੈਲਾਨੀਆਂ ਦੀ ਸਹੂਲਤ ਲਈ ਬਣ ਰਹੀ ਵੱਡੀ ਪਾਰਕਿੰਗ ਅਤੇ ਟੂਰਿਸਟ ਰਿਸੈਪਸ਼ਨ ਸੈਂਟਰ ਦਾ ਜਾਇਜਾ ਲੈਂਦੇ ਹੋਏ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮਸ਼ਵਰਾ ਕੀਤਾ ਕਿ ਇਥੇ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਅੰਗਰੇਜੀ ਅਤੇ ਹਿੰਦੀ ਦੇ ਮਾਹਰ ਗਾਇਡ ਉਥੇ ਰੱਖੇ ਜਾਣ ਜੋ ਕਿ ਸੈਲਾਨੀਆਂ ਨੂੰ ਅੰਮ੍ਰਿਤਸਰ ਵਿੱਚ ਵੇਖੀਆਂ ਜਾਣ ਵਾਲੀਆਂ ਹੋਰ ਸੈਰ ਸਪਾਟੇ ਵਾਲੇ ਸਥਾਨਾਂ  ਦੀ ਜਾਣਕਾਰੀ ਦੇਣ।ਇਸ ਮੌਕੇ ਉਨ੍ਹਾਂ ਨਾਲ ਸ੍ਰੀ ਬਲਰਾਜ ਸਿੰਘ ਸੈਰ ਸਪਾਟਾ ਅਧਿਕਾਰੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply