ਸਾਡੀ ਕੋਸ਼ਿਸ਼ ਹੈ ਕਿ ਆਕਸੀਜਨ ਦੀ ਕਮੀ ਨਾਲ ਕਿਸੇ ਦਾ ਸਾਹ ਨਾ ਘੁੱਟੇ – ਜੀ.ਕੇ
ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰਦਵਾਰਾ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ 1 (ਪਹਾੜੀ ਵਾਲਾ) ਦੀ ਪ੍ਰਬੰਧਕ ਕਮੇਟੀ ਵਲੋਂ ਅੱਜ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਸਹਿਯੋਗ ਨਾਲ ਕੋਵਿਡ ਮਰੀਜ਼ਾ ਲਈ ਆਕਸੀਜਨ ਲੰਗਰ ਦੀ ਸ਼ੁਰੂਆਤ ਆਕਸੀਜਨ ਸਿਲੈਂਡਰ ਦੀ ਰਿਫਿਲਿੰਗ ਦੇ ਮਾਧਿਅਮ ਨਾਲ ਕੀਤੀ ਗਈ।ਦੱਖਣੀ ਦਿੱਲੀ ਦੇ ਸੈਂਕੜੇ ਕੋਵਿਡ ਮਰੀਜ਼ਾਂ ਦੇ ਘਰ-ਘਰ ਤੱਕ ਪਿਛਲੇ ਕਈ ਦਿਨਾਂ ਤੋਂ ਲੰਗਰ ਭੇਜ ਰਹੀ ਗੁਰਦਵਾਰਾ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ 1 (ਪਹਾੜੀ ਵਾਲਾ) ਦੀ ਕਮੇਟੀ ਨੇ ਆਕਸੀਜਨ ਦੀ ਕਮੀ ਨਾਲ ਤੜਫ਼ ਰਹੇ ਮਰੀਜ਼ਾਂ ਲਈ ਇਹ ਵਿਵਸਥਾ ਵਿਸ਼ੇਸ਼ ਤੌਰ ‘ਤੇ ਸ਼ੁਰੂ ਕੀਤੀ ਹੈ।ਜੀ.ਕੇ ਨੇ ਦੱਸਿਆ ਕਿ ਲੋਕ ਇੱਕ-ਇੱਕ ਪਾਉਂਡ ਆਕਸੀਜਨ ਲਈ ਤੜਫ਼ ਰਹੇ ਹਨ।ਇਸ ਲਈ ਸਾਡੀ ਕਮੇਟੀ ਨੇ ਫ਼ੈਸਲਾ ਕੀਤਾ ਹੈਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਸਾਰਿਆਂ ਦੀ ਮਦਦ ਕਰਾਂਗੇ।ਇਸ ਲਈ `ਪਾਈਪ ਲਾਈਨ` ਨੂੰ `ਲਾਈਫ਼ ਲਾਈਨ` ਬਣਾਉਣ ਦਾ ਟੀਚਾ ਲੈ ਕੇ ਆਕਸੀਜਨ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂਕਿ ਆਕਸੀਜਨ ਦੇ ਛੋਟੇ ਸਿਲ਼ੰਡਰਾਂ ਨੂੰ ਭਰਵਾਉਣ ਲਈ ਮਹਾਂਮਾਰੀ ਵਿੱਚ ਹੋ ਰਹੀ ਮਾਰਾਮਾਰੀ ਅਤੇ ਕਾਲਾਬਾਜ਼ਾਰੀ ਤੋਂ ਆਮ ਆਦਮੀ ਨੂੰ ਰਾਹਤ ਮਿਲ ਸਕੇ।
ਜੀ.ਕੇ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਆਕਸੀਜਨ ਦੀ ਕਮੀ ਨਾਲ ਕਿਸੇ ਦਾ ਸਾਹ ਨਾ ਘੁੱਟੇ, ਇਸ ਲਈ ਲਾਈਨਾਂ ਵਿੱਚ ਲੱਗ ਕੇ ਸਾਡੀ ਟੀਮਾਂ ਦਿਨ-ਰਾਤ ਇੱਕ ਕਰ ਕੇ ਵੱਡੇ ਸਿਲੈਂਡਰ ਭਰਵਾ ਕਰ ਕੇ ਲਿਆਉਣ ‘ਤੇ ਲੱਗੀਆਂ ਹੋਈਆਂ ਹਨ।ਤਾਂਕਿ ਜ਼ਰੂਰਤਮੰਦਾਂ ਤੱਕ ਆਕਸੀਜਨ ਪਹੁੰਚ ਸਕੇ।ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਗੁਰੂ ਨਾਨਕ ਦੇ ਘਰ ਤੋਂ ਇਸ ਲਈ ਹੀ ਵੱਡੀ ਸੇਵਾ ਹੋ ਰਹੀ ਹੈ।ਜੀ.ਕੇ ਨੇ ਜਨਤਾ ਵਿੱਚ ਸਰਕਾਰਾਂ ਦੀ ਨੁਕਤਾਚੀਨੀ ਕਰਨ ਦੇ ਚੱਲ ਰਹੇ ਚਲਨ ਨੂੰ ਰੋਕਣ ਦੀ ਸਲਾਹ ਦਿੰਦੇ ਹੋਏ ਸਾਰੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਮਹਾਂਮਾਰੀ ਵਿੱਚ ਜਨਤਾ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
Punjab Post Daily Online Newspaper & Print Media