ਅੰਮ੍ਰਿਤਸਰ, 2 ਮਈ (ਸੰਧ) – ਉਘੇ ਖੇਡ ਪ੍ਰਮੋਟਰ ਤੇ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਰਮਦਾਸ ਜ਼ੋਨ ਦੇ ਇੰਚਾਰਜ ਭਾਗ ਸਿੰਘ ਵਿਰਕ ਨੂੰ
ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਸਮਾਜ ਸੇਵੀ ਮਾਤਾ ਸਰਬਜੀਤ ਕੌਰ (62) ਪਤਨੀ ਬਾਪੂ ਅਮਰਜੀਤ ਸਿੰਘ ਦਾ ਦਿਹਾਂਤ ਹੋ ਗਿਆ।ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦੇ ਨਾਲ ਜ਼ੂਝਦਿਆਂ ਚਲਾਣਾ ਕਰ ਗਏ ਸਵ. ਮਾਤਾ ਸਰਬਜੀਤ ਕੌਰ ਬੀਤੇ ਕਈ ਵਰ੍ਹਿਆਂ ਤੋਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਸਨ।ਉਨਾਂ ਨੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।ਮਾਤਾ ਸਰਬਜੀਤ ਕੌਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਨਾਹਰ ਤਹਿ. ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।
ਇਸ ਦੁੱਖ ਦੀ ਘੜੀ ‘ਚ ਕਈ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਖੇਡ ਸੰਸਥਾਵਾਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।ਕੌਮਾਂਤਰੀ ਮਾਸਟਰ ਐਥਲੀਟ ਅਵਤਾਰ ਸਿੰਘ ਪੀ.ਪੀ, ਕਨਵੀਨਰ ਸੁਖਚੈਨ ਸਿੰਘ ਭੰਗੂ, ਅਵਤਾਰ ਸਿੰਘ ਜੀ.ਐਨ.ਡੀ.ਯੂ, ਪੀ.ਆਰ.ਓ ਜੀ.ਐਸ ਸੰਧੂ, ਅਜੀਤ ਸਿੰਘ ਰੰਧਾਵਾ, ਮੈਡਮ ਮਾਨਸੀ ਖੰਨਾ, ਮਹਿੰਦਰ ਸਿੰਘ ਵਿਰਕ, ਮੈਡਮ ਸੰਦੀਪ ਕੌਰ ਸੰਧੂ, ਅਨੁਭਵ ਵਰਮਾਨੀ, ਅਸ਼ੋਕ ਮਹਿਰਾ, ਗੁਲਸ਼ਨ ਮਹਿਰਾ ਆਦਿ ਦੇ ਵੱਲੋਂ ਸਵ. ਮਾਤਾ ਸਰਬਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸਵ. ਮਾਤਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਬੇਟੇ ਮੇਜਰ ਸਿੰਘ ਵੱਲੋਂ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ ਸਵ. ਮਾਤਾ ਸਰਬਜੀਤ ਕੌਰ ਨਮਿਤ ਭੋਗ ਮਿਤੀ 6 ਮਈ ਦਿਨ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਗ੍ਰਹਿ ਪਿੰਡ ਤਲਵੰਡੀ ਨਾਹਰ ਤਹਿ. ਅਜਨਾਲਾ ਅੰਮ੍ਰਿਤਸਰ ਵਿਖੇ ਦੁਪਹਿਰ 12 ਵਜੇ ਪੈਣ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media