Saturday, May 30, 2026

ਕੋਵਿਡ-19 ਦਾ ਵੱਧਦਾ ਪ੍ਰਭਾਵ ਰੋਕਣ ਲਈ ਹੋਰ ਪਾਬੰਦੀਆਂ ਲਾਗੂ – ਜਿਲ੍ਹਾ ਮੈਜਿਸਟਰੇਟ

15 ਮਈ 2021 ਤੱਕ ਗੈਰ-ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਕੋਵਿਡ 19 ਦੇ ਦਿਨੋਂ-ਦਿਨ ਵਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ 01 ਤੋਂ 15 ਮਈ 2021 ਤੱਕ ਲਾਗੂ ਹੋਣ ਵਾਲੀਆਂ ਪਾਬੰਦੀਆਂ/ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਹੁਣ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ                        (ਗ੍ਰਹਿ-4 ਸ਼ਾਖਾ), ਪੰਜਾਬ ਸਰਕਾਰ ਵਲੋਂ 15 ਮਈ, 2021 ਤੱਕ ਹੋਰ ਪਾਬੰਦੀਆਂ ਲਗਾਉਣ ਸਬੰਧੀ ਆਦੇਸ਼ ਪ੍ਰਾਪਤ ਹੋਏ ਹਨ।
ਇਸ ਸਬੰਧ ਵਿੱਚ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਸੀ.ਆਰ.ਪੀ.ਸੀ ਦੀ ਧਾਰਾ 144 ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ, 2005 ਵਿੱਚ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ।
                     ਹੁਕਮਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਕੋਵਿਡ-19 ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਾਰੀ ਕੀਤੀ ਗਈਆਂ ਪਾਬੰਦੀਆਂ/ਹਦਾਇਤਾਂ ਵਿੱਚ ਹੇਠ ਲਿਖੇ ਅਨੁਸਾਰ ਹੋਰ ਪਾਬੰਦੀਆਂ/ ਹਦਾਇਤਾਂ ਸਖ਼ਤੀ ਅਤੇ ਸਾਵਧਾਨੀ ਨਾਲ ਲਾਗੂ ਹੋਣਗੀਆਂ।ਹੁਕਮਾਂ ਅਨੁਸਾਰ ਗੈਰ-ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।ਜ਼ਰੂਰੀ ਚੀਜ਼ਾਂ ਵਿੱਚ ਕੈਮਿਸਟ ਦੁਕਾਨਾਂ ਅਤੇ ਦੁਕਾਨਾਂ ਜੋ ਜ਼ਰੂਰੀ ਚੀਜ਼ਾਂ ਦੀ ਸਪਲਾਈ ਦਾ ਕੰਮ ਕਰਦੀਆਂ ਹਨ ਜਿਵੇਂ ਕਿ ਦੁੱਧ, ਬ੍ਰੈਡ, ਸਬਜ਼ੀਆਂ, ਫਲ, ਡੇਅਰੀ, ਪੋਲਟਰੀ ਉਤਪਾਦ (ਅੰਡੇ, ਮੀਟ ਆਦਿ) ਅਤੇ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਲੈਬੋਟਰੀਆਂ, ਨਰਸਿੰਗ ਹੋਮ ਅਤੇ ਹੋਰ ਡਾਕਟਰੀ ਸੰਸਥਾਵਾਂ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ।
                    ਹੇਠ ਲਿਖੇ ਅਨੁਸਾਰ ਸ਼ਰਤਾਂ ਤੋਂ ਬਿਨ੍ਹਾਂ ਸੂਬੇ ਵਿੱਚ ਹਵਾਈ ਸੇਵਾ, ਰੇਲ ਜਾਂ ਰੋਡ ਰਾਹੀਂ ਐਂਟਰੀ ‘ਤੇ ਪਾਬੰਦੀ ਹੋਵੇਗੀ।ਕੋਵਿਡ ਸਬੰਧੀ ਨੈਗਟਿਵ ਰਿਪੋਰਟ ਜੋ ਕਿ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ, ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ-ਘੱਟ ਇੱਕ ਖੁਰਾਕ) 2 ਹਫ਼ਤੇ ਪੁਰਾਣਾ।
                     ਕੋਵਿਡ ਦੀ ਰੋਕਥਾਮ ਲਈ ਕੰਮ ਕਰ ਰਹੇ ਅਧਿਕਾਰੀਆਂ/ਦਫ਼ਤਰਾਂ ਨੂੰ ਛੱਡ ਕੇ ਬਾਕੀ ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕਾਂ 50 ਪ੍ਰਤੀਸ਼ਤ ਸਟਾਫ ਨਾਲ ਕੰਮ ਕਰਨਗੇ।ਨਿਮਨਹਸਤਾਖਰ ਨੂੰ ਕੋਵਿਡ ਨਾਲ ਸਬੰਧਤ ਕੰਮ ਕਰਨ ਲਈ ਕਿਸੇ ਵੀ ਅਧਿਕਾਰੀ ਦੀ ਡਿਊਟੀ ਲਗਾਉਣ ਦਾ ਅਧਿਕਾਰ ਹੋਵੇਗਾ।
                    ਚਾਰ ਪਹੀਆ ਵਾਹਨਾਂ-ਕਾਰਾਂ ਅਤੇ ਟੈਕਸੀਆਂ ਵਿਚ 2 ਤੋਂ ਵਧ ਸਵਾਰੀਆਂ ਨਹੀਂ ਬੈਠ ਸਕਣਗੀਆਂ। ਹਸਪਤਾਲ ਵਿੱਚ ਮਰੀਜ਼ਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਛੋਟ ਹੋਵੇਗੀ।ਸਕੂਟਰਾਂ ਅਤੇ ਮੋਟਰਸਾਈਕਲਾਂ ਤੇ ਪਿੱਛੇ ਬੈਠਣ ਦੀ ਮਨਾਹੀ ਹੋਵੇਗੀ ਸਿਵਾਏ ਇੱਕੋ ਪਰਿਵਾਰ ਅਤੇ ਇਕੋ ਘਰ ਵਿੱਚ ਰਹਿਣ ਵਾਲੇ/ ਵਿਅਕਤੀਆਂ ਦੇ।
ਵਿਆਹ/ਅੰਤਿਮ ਸੰਸਕਾਰ/ਹੋਰ ਮੌਕਿਆਂ ‘ਤੇ 10 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਹੋਵੇਗੀ।ਪਿੰਡਾਂ ਵਿੱਚ ਨਾਈਟ ਕਰਫਿਊ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਕਰਫਿਊ ਦੇ ਹੁਕਮਾਂ ਨੂੰ ਸਫਲ ਬਣਾਉਣ ਲਈ ਠੀਕਰੀ ਪਹਿਰਾ ਲਗਾਉਣਾ ਯਕੀਨੀ ਕੀਤਾ ਜਾਂਦਾ ਹੈ।
                 ਸਬਜ਼ੀ ਮੰਡੀ ਵਿੱਚ ਸਮਾਜਿਕ ਦੂਰੀ ਰੱਖੀ ਜਾਵੇ, ਜੋ ਕਿ ਸਿਰਫ ਫਲਾਂ ਅਤੇ ਸਬਜ਼ੀਆਂ ਦੇ ਥੋਕ ਵਿਕਰੇਤਾਵਾਂ ਲਈ ਖੁੱਲ੍ਹੀ ਰਹੇਗੀ।ਕਿਸਾਨ ਯੂਨੀਅਨਾਂ ਅਤੇ ਧਾਰਮਿਕ ਆਗੂਆਂ ਨੂੰ ਇਕੱਠ ਨਾ ਕਰਨ ਅਤੇ ਟੋਲ ਪਲਾਜ਼ਾ, ਪੈਟਰੋਲ ਪੰਪਾਂ, ਮਾਲ ਆਦਿ ਵਿਖੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨੂੰ ਸੀਮਤ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ।
                 ਧਾਰਮਿਕ ਸਥਾਨ ਰੋਜ਼ ਸ਼ਾਮ 06:00 ਵਜੇ ਬੰਦ ਹੋਣਗੇ।ਗੁਰਦੁਆਰਾ, ਮੰਦਿਰ, ਮਸਜਿਦ, ਚਰਚ ਵਿੱਚ ਭੀੜ/ਇਕੱਠ ਨਾ ਕੀਤਾ ਜਾਵੇ।ਆਕਸੀਜਨ ਸਿਲੰਡਰ ਆਦਿ ਦੀ ਜ਼ਮਾਖੋਰੀ ਕਰਨ ਵਾਲਿਆਂ ਖਿਲਾਫ ਸਬੰਧਤ ਅਧਿਕਾਰੀ ਦੁਆਰਾ ਕਾਰਵਾਈ ਕੀਤੀ ਜਾਵੇਗੀ।ਸੜਕ/ਗਲੀਆਂ ਵਿੱਚ ਸਮਾਨ ਵੇਚਣ/ਦੁਕਾਨ ਲਗਾਉਣ ਵਾਲੇ ਜਿਵੇਂ ਕਿ ਰੇਹੜੀ ਵਾਲਿਆਂ, ਆਦਿ ਦੇ ਆਰ.ਟੀ-ਪੀ.ਸੀ.ਆਰ ਟੈਸਟ ਕੀਤੇ ਜਾਣ।

ਹੇਠ ਲਿਖੀਆਂ ਹਦਾਇਤਾਂ/ਪਾਬੰਦੀਆਂ ਨੂੰ ਲਾਗੂ ਕਰਨ ਲਈ ਵਧੇਰੇ ਕਦਮ ਚੁੱਕੇ ਜਾਣ

ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 06:00 ਵਜੇ ਤੋਂ ਸਵੇਰੇ 05:00 ਵਜੇ ਤੱਕ ਅਤੇ ਹਫਤੇ ਦੇ ਅੰਤ ‘ਤੇ ਕਰਫਿਊ ਸ਼ੁਕਰਵਾਰ ਸ਼ਾਮ 06:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਲਾਗੂ ਰਹੇਗਾ।ਇਸ ਸਮੇਂ ਦੌਰਾਨ ਵਾਹਨਾਂ ‘ਤੇ ਪੂਰਨ ਪਾਬੰਦੀ ਹੋਵੇਗੀ।ਇਸ ਦੌਰਾਨ ਮੈਡੀਕਲ ਸਹੂਲਤਾਂ ਵਾਲੇ ਵਾਹਨਾਂ ਅਤੇ ਪ੍ਰਾਈਵੇਟ ਵਾਹਨਾਂ ਨੂੰ ਕਰਫਿਊ ਪਾਸ ‘ਤੇ ਆਉਣ ਜਾਣ ਦੀ ਛੋਟ ਹੋਵੇਗੀ।
                  ਪਬਲਿਕ ਟਰਾਂਸਪੋਰਟ (ਬੱਸਾਂ, ਟੈਕਸੀ, ਆਟੋ) ਵਿੱਚ ਗਿਣਤੀ 50 ਪ੍ਰਤੀਸ਼ਤ ਯਾਤਰੀਆਂ ਸਮਰੱਥਾ ‘ਤੇ ਚੱਲਣਗੇ।ਟਰਾਂਸਪੋਰਟ, ਸਿਵਲ ਅਧਿਕਾਰੀ ਅਤੇ ਪੁਲਿਸ ਵਿਭਾਗ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਗੇ ਅਤੇ ਫਲਾਇੰਗ ਟੀਮਾਂ ਗਠਿਤ ਕਰਨਗੇ।
ਸਾਰੇ ਬਾਰ, ਸਿਨੇਮਾ ਹਾਲ, ਜ਼ਿਮ, ਸਪਾਸ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਟਸ ਕੈਂਪਲੈਕਸ ਬੰਦ ਰਹਿਣਗੇ।ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕੋਫੀ ਸ਼ੋਪਸ, ਫਾਸਟ ਫੂਡ ਢਾਬੇ, ਆਦਿ ਅੰਦਰ ਬੈਠ ਕੇ ਖਾਣਾ ਖਾਣ ਲਈ ਬੰਦ ਰਹਿਣਗੇ, ਕੇਵਲ ਖਾਣਾ ਨਾਲ ਲੈ ਕੇ ਜਾਣ ਲਈ ਕੰਮ ਕਰ ਸਕਦੇ ਹਨ।ਹੋਮ ਡਲੀਵਿਰੀ ਦੀ ਰਾਤ 09:00 ਵਜੇ ਤੱਕ ਆਗਿਆ ਹੈ।ਕਿਸੇ ਵਿੱਚ ਰੈਸਟੋਰੈਂਟ, ਫਾਸਟ ਫੂਡ ਦੁਕਾਨ, ਕੋਫੀ ਸ਼ੋਪ ਅੰਦਰ ਬੈਠਣ ਦੀ ਆਗਿਆ ਨਹੀਂ ਹੋਵੇਗੀ। ਸਾਰੇ ਹਫ਼ਤਾਵਾਰ ਬਾਜ਼ਾਰ (ਜਿਵੇਂ ਕਿ ਆਪਣੀ ਮੰਡੀ) ਬੰਦ ਰਹਿਣਗੇ।
                   ਸਬੰਧਿਤ ਉਪ-ਮੰਡਲ ਮੈਜਿਸਟਰੇਟ ਦੀ ਆਗਿਆ ਤੋਂ ਬਿਨ੍ਹਾਂ ਸਾਰੇ ਸਮਾਜਿਕ, ਸਭਿਆਚਾਰਕ, ਖੇਡਾਂ ਦੇ ਇਕੱਠ ਅਤੇ ਇਸ ਤਰ੍ਹਾਂ ਨਾਲ ਜੁੜੇ ਕਾਰਜਾਂ ਅਤੇ ਸਰਕਾਰੀ ਫੰਕਸ਼ਨ ਜਿਵੇਂ ਕਿ ਉਦਘਾਟਨ/ਨੀਂਹ ਪੱਥਰ ਸਮਾਰੋਹ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
                    ਸਾਰੇ ਰਾਜਨੀਤਿਕ ਇਕੱਠਾਂ ਤੇ ਜ਼ਿਲ੍ਹੇ ਭਰ ਵਿੱਚ ਪੂਰਨ ਪਾਬੰਦੀ ਹੋਵੇਗੀ।ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਕੇ ਇਕੱਠ ਕਰਨ ਵਾਲੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਸਮੇਤ ਜਗ੍ਹਾ ਦੇ ਮਾਲਕਾਂ ਅਤੇ ਟੈਂਟ ਹਾਊਸ ਵਾਲਿਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਅਤੇ ਮਹਾਂਮਾਰੀ ਰੋਗ ਐਕਟ ਤਹਿਤ ਐਫ.ਆਈ.ਆਰ ਦਰਜ਼ ਕੀਤੀ ਜਾਵੇਗੀ।ਅਜਿਹੇ ਸਥਾਨਾਂ ਨੂੰ ਅਗਲੇ 3 ਮਹੀਨਿਆਂ ਲਈ ਸੀਲ ਕਰ ਦਿੱਤਾ ਜਾਵੇਗਾ।ਉਹ ਵਿਅਕਤੀ ਜੋ ਵੱਡੇ ਇਕੱਠਾਂ (ਧਾਰਮਿਕ/ ਰਾਜਨੀਤਿਕ/ ਸਮਾਜਿਕ) ਵਿੱਚ ਸ਼ਾਮਲ ਹੋਏ ਹਨ ਲਾਜ਼ਮੀ ਤੌਰ ‘ਤੇ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਰਹਿਣਗੇ ਅਤੇ ਪ੍ਰੋਟੋਕੋਲ ਅਨੁਸਾਰ ਟੈਸਟ ਕੀਤੇ ਜਾਣਗੇ।
                    ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਅਤੇ ਕਾਲਜ਼ ਬੰਦ ਰਹਿਣਗੇ, ਪਰ ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਡਿਊਟੀ ‘ਤੇ ਹਾਜ਼ਰ ਰਹਿਣਗੇ।ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿ ਸਕਦੇ ਹਨ। ਕੇਵਲ ਕੋਵਿਡ ਪ੍ਰਬੰਧਨ ਲਈ ਲੋੜੀਂਦੇ ਸਟਾਫ ਦੀ ਭਰਤੀ ਨੂੰ ਛੱਡ ਕੇ ਬਾਕੀ ਸਾਰੀਆਂ ਭਰਤੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ।
                   ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸਰਵਿਸ ਇੰਡਸਟਰੀ, ਜਿਵੇਂ ਕਿ ਆਰਕੀਟੈਕਟ, ਚਾਰਟਰਡ ਅਕਾਊਂਟੈਂਟਸ, ਬੀਮਾਂ ਕੰਪਨੀਆਂ ਦੇ ਦਫ਼ਤਰਾਂ ਨੂੰ ਕੇਵਲ ਘਰ ਤੋਂ ਕੰਮ ਕਰਨ ਦੀ ਆਗਿਆ ਹੋਵੇਗੀ।
                   ਸਰਕਾਰੀ ਦਫ਼ਤਰਾਂ ਵਿਚ ਤੰਦਰੁਸਤ/ਫਰੰਟਲਾਈਨ ਕਰਮਚਾਰੀਆਂ ਅਤੇ ਕਰਮਚਾਰੀ ਜਿਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਹੈ, ਜਿਨ੍ਹਾਂ ਨੂੰ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਵਿੱਚ ਘੱਟੋ ਘੱਟ ਇਕ ਵੈਕਸੀਨ ਨਹੀਂ ਮਿਲੀ, ਨੂੰ ਛੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਕਿਹਾ ਜਾਣਾ ਚਾਹੀਦਾ ਹੈ ਅਤੇ 45 ਸਾਲ ਤੋਂ ਘੱਟ ਕਰਮਚਾਰੀਆਂ ਨੂੰ ਕੇਵਲ ਨੈਗਟਿਵ ਆਰ.ਟੀ-ਪੀ.ਸੀ.ਆਰ ਰਿਪੋਰਟ (ਜੋ ਕਿ 5 ਦਿਨਾਂ ਤੋਂ ਪੁਰਾਣੀ ਨਾ ਹੋਵੇ) ਨਾਲ ਆਗਿਆ ਹੋਵੇਗੀ, ਨਹੀਂ ਤਾਂ ਛੁੱਟੀ ਲੈ ਕੇ ਘਰ ਵਿੱਚ ਰਹਿਣਾ ਚਾਹੀਦਾ ਹੈ।
                   ਉਚ ਸਕਾਰਾਤਮਕ ਖੇਤਰਾਂ ਵਿੱਚ ਮਾਈਕਰੋ-ਕੰਟੇਨਮੈਂਟ ਜ਼ੋਨ ਵਧਾਏ ਜਾਣ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਣ।ਵਿਸ਼ੇਸ਼ ਨਿਗਰਾਨ ਹਦਾਇਤਾਂ ਲਾਗੂ ਕਰਨ ਲਈ ਨਿਯੁਕਤ ਕੀਤੇ ਜਾਣ।ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸ਼ਿਕਾਇਤ ਨਿਵਾਰਣ ਲਈ ਵਰਚੁਅਲ/ਆਨਲਾਈਨ ਦੁਆਰਾ ਤਰਜ਼ੀਹ ਦਿੱੱੱੱੱੱਤੀ ਜਾਵੇ।ਜਿਥੋਂ ਤੱਕ ਹੋ ਸਕੇ ਪਬਲਿਕ ਡੀਲਿੰਗ ਨੂੰ ਬੰਦ ਰੱਖੀ ਜਾਵੇ ਅਤੇ ਕੇਵਲ ਜ਼ਰੂਰੀ ਕੰਮ ਲਈ ਪਬਲਿਕ ਡੀਲਿੰਗ ਕੀਤੀ ਜਾਵੇ।ਸਾਰੇ ਤਹਿਸੀਲਦਾਰ/ਨਾਇਬ ਤਹਿਸੀਲਦਾਰ ਜਾਇਦਾਦ ਦੀ ਵਿਕਰੀ / ਖਰੀਦ ਦੇ ਕੰਮਾਂ ਲਈ ਪਬਲਿਕ ਨੂੰ ਸੀਮਤ ਅਪੁਆਇੰਟਮੈਂਟ ਜਾਰੀ ਕਰਨਗੇ।
                     ਸਾਰੇ ਸਬੰਧਤ ਅਧਿਕਾਰੀ ਜ਼ਿਲ੍ਹੇ ਵਿਚ ਭਾਰਤ ਸਰਕਾਰ/ਰਾਜ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ ਜਿਵੇਂ ਕਿ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਦੇ ਨਿਯਮ (ਦੋ ਗਜ਼ ਦੀ ਦੂਰੀ), ਮਾਰਕੀਟ ਸਥਾਨਾਂ ਅਤੇ ਪਬਲਿਕ ਆਵਾਜਾਈ ਵਿੱਚ ਭੀੜ ਨੂੰ ਨਿਯਮਤ ਰੱਖਣਾ ਅਤੇ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਜੁਰਮਾਨੇ ਲਗਾਉਣਾ ਜਿਵੇਂ ਮਾਸਕ ਨਾ ਪਹਿਨਣਾ ਅਤੇ ਜਨਤਕ ਥਾਵਾਂ ਤੇ ਥੁੱਕਣਾ ਆਦਿ ਨੂੰ ਲਾਗੂ ਕਰਵਾਉਣ ਦੇ ਪਾਬੰਦ ਹੋਣਗੇ ।
                    ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ.ਪੀ.ਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

‘ਖਾਲਸਾ ਕਾਲਜ ਐਜ਼ੂਕੇਸ਼ਨ ਰਣਜੀਤ ਐਵਨਿਊ’ ਹੁਣ ਬਣਿਆ ‘ਖ਼ਾਲਸਾ ਕਾਲਜ ਰਣਜੀਤ ਐਵਨਿਊ’

ਕਾਲਜ ’ਚ ਵੱਖ-ਵੱਖ ਵਿਸ਼ਿਆਂ ਅਤੇ ਕੋਰਸਾਂ ’ਚ ਵਿਦਿਆਰਥੀ ਲੈ ਸਕਣਗੇ ਦਾਖਲੇ – ਛੀਨਾ ਅੰਮ੍ਰਿਤਸਰ, 28 …