ਪਠਾਨਕੋਟ, 7 ਮਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਗੁਰਸਿਮਰਨ ਸਿੰਘ ਢਿਲੋਂ ਨੇ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਸਮੂਹ
ਸੈਕਟਰ ਅਫਸਰਾਂ ਨਾਲ ਗੁਗਲ ਮੀਟ ‘ਤੇ ਮੀਟਿੰਗ ਕੀਤੀ।ਜਿਸ ਵਿੱਚ ਚੋਣ ਕਮਿਸ਼ਨ ਵੱਲੋ ਫੋਟੋ ਵੋਟਰ ਸੂਚੀਆਂ ਦੀ ਲਗਾਤਾਰ ਚੱਲ ਰਹੀ ਸੁਧਾਈ ਬਾਰੇ ਜਾਣਕਾਰੀ ਦਿੱਤੀ ਗਈ।
ਉਹਨਾ ਕਿਹਾ ਕਿ ਕੋਈ ਵੀ ਨੌਜਵਾਨ ਜਿਸ ਦੀ ਉਮਰ 01-01-2021 ਨੂੰ 18 ਸਾਲ ਜਾਂ ਇਸ ਤੋ ਵੱਧ ਹੋ ਗਈ ਹੈ, ਉਹ ਆਪਣੀ ਵੋਟ ਬਣਵਾ ਸਕਦਾ ਹੈ।ਉਹਨਾ ਸ਼ਹਿਰ ਦੇ ਐਮ.ਸੀ, ਹੋਰ ਵਲੰਂਟੀਅਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਨਾਂ ਦੇ ਘਰ ਜਾਂ ਆਪਣੇ ਆਲੇ ਦੁਆਲੇ ਜਿਸ ਕਿਸੇ ਦੀ ਵੋਟ ਬਨਣ ਤੋਂ ਰਹਿ ਗਈ ਹੈ, ਉਹਨਾਂ ਨੂੰ ਆਪਣੀ ਵੋਟ ਬਣਾਉਣ ਲਈ ਜਾਗਰੂਕ ਕੀਤਾ ਜਾਵੇ।
ਐਸ.ਡੀ.ਐਮ ਢਿਲੋਂ ਨੇ ਇਹ ਵੀ ਅਪੀਲ ਕੀਤੀ ਕਿ ਜਿਨ੍ਹਾ ਦੀ ਮੋਤ ਹੋ ਚੁੱਕੀ ਹੈ ਜਾਂ ਸ਼ਾਦੀ ਹੋ ਚੱਕੀ ਹੈ ਜਾਂ ਕੋਈ ਪੱਕੇ ਤੋਰ ‘ਤੇ ਸਿਫਟ ਹੋ ਚੁੱਕਾ ਹੈ, ਉਸ ਦੀ ਵੋਟ ਵੀ ਉਹਨਾਂ ਦੇ ਘਰ ਦੇ ਮੈਂਬਰਾਂ ਵਲੋਂ ਕਟਵਾਈ ਜਾਵੇ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਸੋਧੀਆਂ ਅਤੇ ਸਹੀ ਵੋਟਰ ਸੂਚੀਆਂ ਰਾਹੀ ਹੀ ਸਹੀ ਵੋਟਿੰਗ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਇਲੈਕਸ਼ਨ ਇੰਚਾਰਜ਼ ਕੁਲਦੀਪ ਸਿੰਘ ਨਾਲ ਮੋਬਾਇਲ ਨੰ: 9646164300 ਅਤੇ ਮੋਂਟੀ ਆਲੇ ਕਲਰਕ ਨਾਲ ਮੋਬਾਇਲ ਨੰ. 7973150250 ‘ਤੇ ਸੰਪਰਕ ਜਾਂ ਕੰਮ ਵਾਲੇ ਦਿਨ 9 ਤੋ 5 ਵਜੇ ਤੱਕ ਤਾਲਮੇਲ ਕੀਤਾ ਜਾ ਸਕਦਾ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media