Wednesday, July 22, 2026

ਇੱਕ ਪਹਿਲ ਬਦਲ ਸਕਦੀ ਹੈ ਕਿਸੇ ਦੀ ਜ਼ਿੰਦਗੀ – ਜਿਲ੍ਹਾ ਬਾਲ ਸੁਰੱਖਿਆ ਅਫਸਰ

ਪਠਾਨਕੋਟ, 9 ਮਈ (ਪੰਜਾਬ ਪੋਸਟ ਬਿਊਰੋ) – ਕੋਵਿਡ 19 ਮਾਹਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ/ਲੋਕਡਾਊਨ ਦੋਰਾਨ ਬੱਚਿਆਂ ਦੀ ਸੁਰੱਖਿਆ ਲਈ ਜਿਲ੍ਹਾ ਪੱਧਰ ‘ਤੇ ਹੈਲਪਲਾਈਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਜੇਕਰ ਕਿਸੇ ਵੀ ਬੱਚੇ ਨੂੰ ਕੋਈ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਸਿਧੇ ਤੋਰ ‘ਤੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਠਾਨਕੋਟ ਨਾਲ ਉਨ੍ਹਾਂ ਦੇ ਮੋਬਾਇਲ ਨੰ 85590-63371 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
                 ਬਾਲ ਸੁਰਖਿਆ ਅਫ਼ਸਰ ਪਠਾਨਕੋਟ ਊਸ਼ਾ ਜਿਲ੍ਹਾ ਨੇ ਦੱਸਿਆ ਕਿ ਲੋਕਡਾਊਨ ਦੋਰਾਨ ਕਈ ਬੱਚਿਆਂ ਨੂੰ ਸਿੱਖਿਆ, ਸੁਰੱਖਿਆ, ਦੇਖਭਾਲ, ਘਰੇਲੂ ਹਿੰਸਾ ਦੋਰਾਨ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤਾਂ ਹੇਠ ਦਿੱਤੀਆਂ ਗਈਆਂ ਹੈਲਪਲਾਈਨਾਂ ‘ਤੇ ਬੱਚਿਆਂ ਦੀ ਕਾਉਂਸਲਿੰਗ, ਬੇਸਹਾਰਾ ਬੱਚਿਆਂ ਦੇ ਰਹਿਣ ਅਤੇ ਦੇਖਭਾਲ ਦੀ ਮਦਦ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਹੋ ਰਹੇ ਬਾਲ ਸੋਸ਼ਣ ਸਬੰਧੀ ਕੋਈ ਸੂਚਨਾ/ਸ਼ਿਕਾਇਤ ਵੀ ਦਰਜ਼ ਕਰਵਾਈ ਜਾ ਸਕਦੀ ਹੈ।ਸ਼ਿਕਾਇਤ ਕਰਤਾ ਬਾਲ ਹੈਲਪਲਾਈਨ ‘ਤੇ ਕੋਈ ਸੂਚਨਾ ਦਿੰਦਾ ਹੈ ਤਾਂ ਉਸ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਕੋਵਿਡ 19 ਮਾਹਮਾਰੀ ਦੋਰਾਨ ਜੇਕਰ ਕੋਈ ਬੱਚਾ ਲਾਵਾਰਿਸ ਜਾਂ ਬੇਸਹਾਰਾ ਮਿਲਦਾ ਹੈ ਤਾਂ ਹੈਲਪਲਾਈਨ ਨੰਬਰ ਬਾਲ ਸੁਰੱਖਿਆ ਅਫ਼ਸਰ 89680-33481, 97817-34602 ਜਾਂ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ 1098 ਹੈਲਪਲਾਈਨ ਤੇ ਬੱਚਿਆਂ ਦੀ ਕਾਉਂਸਲਿੰਗ, ਲੀਗਲ ਸਲਾਹ, ਸਿਖਿਆ ਸਬੰਧੀ ਜਾਂ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਤਾਂ ੳਪਰੋਕਤ ਸੰਪਰਕ ਨੰਬਰਾਂ ‘ਤੇ ਸੰਪਰਕ ਕਰਕੇ ਸੇਵਾਵਾਂ ਲਾਈਆਂ ਜਾ ਸਕਦੀਆਂ ਹਨ।ਇਹ ਹੈਲਪਲਾਇਨ ‘ਤੇ ਉਪਰੋਕਤ ਸੇਵਾਵਾਂ ਪੂਰਾ ਸਪਤਾਹ ਦਿਨ ਰਾਤ ਉਪਲੱਬਧ ਹਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …