ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ) – ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (ਪੀ.ਐਫ.ਯੂ.ਸੀ.ਟੀ.ਓ) ਨੇ
ਪੀ.ਸੀ.ਸੀ.ਟੀ.ਯੂ ਦੀ ‘ਘਰ ਤੋਂ ਕੰਮ’ ਮੰਗ ਦੀ ਹਮਾਇਤ ਕੀਤੀ ਹੈ।ਜੀ.ਐਨ.ਡੀ.ਯੂ ਅੰਮ੍ਰਿਤਸਰ ਦੇ ਏਰੀਆ ਸਕੱਤਰ ਡਾ. ਬੀ.ਬੀ ਯਾਦਵ ਨੇ ਦੱਸਿਆ ਕਿ ਪੀ.ਸੀ.ਸੀ.ਟੀ.ਯੂ ਦੇ ਪ੍ਰਧਾਨ ਡਾ. ਐਚ.ਐਸ ਕਿੰਗਰਾ ਅਤੇ ਪੀ.ਐਫ.ਯੂ.ਸੀ.ਟੀ.ਓ ਦੇ ਜਨਰਲ ਸਕੱਤਰ ਡਾ: ਜਗਵੰਤ ਸਿੰਘ ਨੇ ਕਿਹਾ ਕਿ ਮੰਗ ਪੂਰੀ ਤਰ੍ਹਾਂ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੈ।ਜਿਸ ਵਿਚ ਕਿਹਾ ਗਿਆ ਹੈ ਕਿ, ‘ਜਿਥੋਂ ਤੱਕ ਸੰਭਵ ਹੋ ਸਕੇ ਘਰ ਤੋਂ ਕੰਮ ਕਰਨ ਦੀ ਪ੍ਰਥਾ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ’।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਕਾਲਜਾਂ ਵਿੱਚ ਅਧਿਆਪਕਾਂ ਦੀ ਹਾਜ਼ਰੀ ਐਮ.ਐਚ.ਏ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ।ਅਧਿਆਪਕਾਂ ਨੂੰ ਕਾਲਜਾਂ ਵਿੱਚ ਸਿਰਫ ਆਨਲਾਈਨ ਕਲਾਸਾਂ ਲਈ ਬੁਲਾਉਣ ਦਾ ਕੋਈ ਮਤਲਬ ਨਹੀਂ ਹੈ।ਕਿਉਂਕਿ ਜਨਤਕ ਟਰਾਂਸਪੋਰਟ ਜਾਂ ਇਕੱਠੇ ਸਫਰ ਕਰ ਰਹੇ ਅਧਿਆਪਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ।ਇਸ ਤਰਾਂ ਇਹ ਹੁਕਮ ਬੇਲੋੜੀ ਬਿਮਾਰੀ ਦੇ ਸੰਪਰਕ ਸੂਤਰ ਵਧਾਉਣਾ ਹੈ।ਉਨਾਂ ਕਿਹਾ ਕਿ ਕਈ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਡਾਕਟਰੀ ਸਹਾਇਤਾ ਜਾਂ ਹਸਪਤਾਲ ਦੇ ਖਰਚਿਆਂ ਦੀ ਅਦਾਇਗੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ।ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਅਨਏਡਿਡ ਕਾਲਜ਼ਾਂ ਨੇ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਿਸ ਵਿੱਚ ਕੁੱਝ ਐਸ.ਜੀ.ਪੀ.ਸੀ ਕਾਲਜ ਵੀ ਸ਼ਾਮਲ ਹਨ।
ਡਾ: ਗੁਰਦਾਸ ਸਿੰਘ ਸੇਖੋਂ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਨੇ ਅਪੀਲ ਕੀਤੀ ਕਿ ‘ਘਰ ਤੋਂ ਕੰਮ’ ਅਧਿਆਪਕਾਂ ਦੀ ਮੰਗ ਨੂੰ ਤੁਰੰਤ ਮੰਨਿਆ ਜਾਵੇ।
Check Also
2109 ਪੈਨਸ਼ਨਰਾਂ ਦੀ ਮੌਤ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਰਿਕਾਰਡ ਕੀਤਾ ਜਾਵੇਗਾ ਅਪਡੇਟ
ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ …
Punjab Post Daily Online Newspaper & Print Media